ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪੰਚਾਇਤ ਵੱਲੋਂ ਡੂੰਘੇ ਬੋਰ ਵਾਲੇ ਨਲਕੇ ਲਗਵਾਉਣੇ ਸ਼ੁਰੂ
ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪੰਚਾਇਤ ਵੱਲੋਂ ਡੂੰਘੇ ਬੋਰ ਵਾਲੇ ਨਲਕੇ ਲਗਵਾਉਣੇ ਸ਼ੁਰੂ
Publish Date: Fri, 01 May 2026 03:35 PM (IST)
Updated Date: Fri, 01 May 2026 03:38 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਪੱਤਰ ਪ੍ਰੇਰਕ ਕਲਾਨੌਰ: ਇਤਿਹਾਸਕ ਕਸਬਾ ਕਲਾਨੌਰ ਦੀ ਗ੍ਰਾਮ ਪੰਚਾਇਤ ਪੀਏਪੀ ਦੇ ਸਰਪੰਚ ਪਲਵਿੰਦਰ ਸਿੰਘ ਕਾਲਾ ਮੱਲ੍ਹੀ, ਸਮੂਹ ਪੰਚਾਇਤ ਮੈਂਬਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੰਚਾਇਤ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਡੂੰਘੇ ਬੋਰ ਵਾਲੇ ਨਲਕੇ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਸਰਪੰਚ ਪਲਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਜ਼ਮੀਨ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਗ੍ਰਾਮ ਪੰਚਾਇਤ ਵੱਲੋਂ ਕਸਬੇ ਦੀ ਲੋੜਵੰਦ ਮੁਹੱਲਿਆਂ ਅਤੇ ਡੇਰਿਆਂ ਤੇ 280 ਫੁੱਟ ਡੂੰਘੇ ਬੋਰ ਵਾਲੇ ਨਲਕੇ ਲਗਵਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਐਸਟੀਮੇਟ ਅਨੁਸਾਰ ਵਧੀਆ ਕਿਸਮ ਦਾ ਮਟੀਰੀਅਲ ਪਾਉਣ ਲਈ ਇੱਕ ਨਲਕੇ ਤੇ 65 ਤੋਂ 70 ਹਜ਼ਾਰ ਰੁਪਏ ਦਾ ਖਰਚਾ ਆਏਗਾ। ਉਹਨਾਂ ਕਿਹਾ ਗ੍ਰਾਮ ਪੰਚਾਇਤ ਵੱਲੋਂ ਨਲਕੇ ਲਗਾਉਣ ਦੀ ਪ੍ਰਕਿਰਿਆ ਨੂੰ ਬਿਨਾਂ ਭੇਦਭਾਵ ਅਤੇ ਇਮਾਨਦਾਰੀ ਨਾਲ ਨੇਪਰੇ ਚਾੜਿਆ ਜਾਵੇਗਾ। ਇਸ ਮੌਕੇ ਚੰਚਲ ਕੁਮਾਰ ਕੋਆਰਡੀਨੇਟਰ, ਮਨਜੀਤ ਸਿੰਘ ਜਾਜਣਵਾਲੀਆ, ਇੰਦਰਜੀਤ ਭਾਰਲ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।