ਗੁਜਰਾਤ ’ਚ ਗੈਸ ਪਾਈਪਲਾਈਨ ਫਟਣ ਕਾਰਨ ਹਾਹਾਕਾਰ: ਬਾਜ਼ਾਰ ’ਚ ਫੈਲੀ ਦਹਿਸ਼ਤ, ਜਾਨ ਬਚਾਉਣ ਲਈ ਭੱਜੇ ਲੋਕ
ਗੁਰਦਾਸਪੁਰ ਦੇ ਪਰਸ਼ੂਰਾਮ ਚੌਂਕ ਵਿੱਚ ਸਥਿਤ ਵੈਟਨਰੀ ਪਸ਼ੂ ਹਸਪਤਾਲ ਦੇ ਬਾਹਰ ਆਸ ਪਾਸ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੁਜਰਾਤ ਗੈਸ ਪਾਈਪ ਵਾਲਿਆਂ ਦੀ ਘਰੇਲੂ ਗੈਸ ਸਪਲਾਈ ਦੀ ਪਾਈਪ ਫੱਟਣ ਕਾਰਨ ਵੱਡੇ ਪੱਧਰ ' ਤੇ ਗੈਸ ਲੀਕ ਹੋਣ ਲੱਗ ਪਈ। ਇਸ ਹਾਦਸੇ ਨਾਲ਼ ਇਕ ਤਰ੍ਹਾਂ ਭਾਜੜ ਵਰਗੇ ਹਾਲਾਤ ਬਣ ਗਏ।
Publish Date: Tue, 28 Apr 2026 03:18 PM (IST)
Updated Date: Tue, 28 Apr 2026 03:25 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ। ਗੁਰਦਾਸਪੁਰ ਦੇ ਪਰਸ਼ੂਰਾਮ ਚੌਂਕ ਵਿੱਚ ਸਥਿਤ ਵੈਟਨਰੀ ਪਸ਼ੂ ਹਸਪਤਾਲ ਦੇ ਬਾਹਰ ਆਸ ਪਾਸ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੁਜਰਾਤ ਗੈਸ ਪਾਈਪ ਵਾਲਿਆਂ ਦੀ ਅੰਡਰ ਗਰਾਊਂਡ ਪਾਈਪ ਫੱਟਣ ਕਾਰਨ ਵੱਡੇ ਪੱਧਰ ' ਤੇ ਗੈਸ ਲੀਕ ਹੋਣ ਲੱਗ ਪਈ।
ਇਸ ਹਾਦਸੇ ਨਾਲ਼ ਇਕ ਤਰ੍ਹਾਂ ਭਾਜੜ ਵਰਗੇ ਹਾਲਾਤ ਬਣ ਗਏ। ਜਾਣਕਾਰੀ ਅਨੁਸਾਰ ਬਿਜਲੀ ਬੋਰਡ ਵਿਭਾਗ ਦੀ ਟੀਮ ਬਿਜਲੀ ਦੇ ਖੰਬੇ ਨੂੰ ਬਦਲਣ ਦਾ ਕੰਮ ਕਰ ਰਹੀ ਸੀ ਜਦੋਂ ਉਹਨ੍ਹਾਂ ਦੀ ਅਣਗਹਿਲੀ ਕਾਰਨ ਗੁਜਰਾਤ ਗੈਸ ਪਾਈਪ ਵਾਲਿਆਂ ਦੀ ਪਾਈਪ ਫੱਟ ਗਈ। ਗੈਸ ਦਾ ਤੇਜ਼ੀ ਨਾਲ਼ ਰਿਸਾਵ ਹੋਣਾ ਸ਼ੁਰੂ ਹੋ ਗਿਆ। ਦੂਰ-ਦੂਰ ਤੱਕ ਇਸਦੀ ਬਦਬੂ ਫੈਲ ਗਈ।
ਇਸ ਕਾਰਨ ਅੱਗ ਲੱਗਣ ਦਾ ਖ਼ਤਰਾ ਵੀ ਪੈਦਾ ਹੋ ਗਿਆ। ਮੌਕੇ ’ਤੇ ਐੱਸ. ਐਚ. ਓ. ਅਤੇ ਹੋਰ ਪੁਲਿਸ ਮੁਲਾਜ਼ਮ ਪਹੁੰਚੇ। ਜਿਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਈ। ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਇਸ ਤਰ੍ਹਾਂ ਸੀ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਛੱਡ ਕੇ ਬਾਹਰ ਨਿਕਲੇ ਅਤੇ ਹਸਪਤਾਲ ਦੇ ਵਿੱਚੋਂ ਵੀ ਲੋਕ ਹਸਪਤਾਲ ਛੱਡ ਕੇ ਬਾਹਰ ਆ ਗਏ। ਇਸ ਕਾਰਨ ਆਸ ਪਾਸ ਪੁਲਿਸ ਨੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਹੈ।
ਦੱਸਣਯੋਗ ਹੈ ਕਿ ਘਟਨਾ ਸਥਾਨ ਦੇ ਠੀਕ ਸਾਹਮਣੇ ਇਕ ਪੈਟਰੋਲ ਪੰਪ ਵੀ ਸਥਿਤ ਹੈ। ਕਾਫੀ ਮਸ਼ੱਕਤ ਬਾਅਦ ਗੈਸ ਦੀ ਲੀਕੇਜ ਬੰਦ ਕੀਤੀ ਗਈ।