ਯਾਦਗਾਰੀ ਪਾਰਕ ’ਚ ਮੁਹੱਲਾ ਕਲੀਨਿਕ ਦੇ ਉਸਾਰੀ ਦੇ ਵਿਰੋਧ ’ਚ ਜਥੇਬੰਦੀਆਂ ਆਈਆਂ ਅੱਗੇ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਐਕਸ਼ਨ ਕਮੇਟੀ ਦੇ ਸੱਦੇ ’ਤੇ ਯਾਦਗਾਰੀ ਪਾਰਕ ’ਚ ਮੁਹੱਲਾ ਕਲੀਨਿਕ ਦੀ ਉਸਾਰੀ ਦੇ ਵਿਰੋਧ ਵਿੱਚ ਵੱਖ ਵੱਖ ਧਾਰਮਿਕ ਰਾਜਨੀਤਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਭਰਵਾਂ ਇਕੱਠ ਹੋਇਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ’ਚ ਪਾਰਕ ਅੰਦਰ ਹੋਈ ਛੇੜਛਾੜ ਨੂੰ ਮੰਦਭਾਗਾ ਦੱਸਿਆ ਅਤੇ ਸਿੱਖ ਭਾਵਨਾ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਦੱਸਿਆ। ਬੁਲਾਰਿਆਂ ਨੇ ਕਿਹਾ ਕਿ ਪਾਰਕ ਦੇ ਆਸ ਪਾਸ ਮੁਹੱਲਾ ਕਲੀਨਿਕ ਬਣਾਉਣ ਲਈ ਜਗ੍ਹਾ ਮੌਜੂਦ ਹੈ, ਪਰ ਬਟਾਲਾ ਸ਼ਹਿਰ ’ਚ ਬਣੀ ਹੋਈ ਸਿੱਖਾਂ ਦੀ ਇੱਕੋ ਇੱਕ ਯਾਦਗਾਰ ਨੁਕਸਾਨ ਪਹੁੰਚਾ ਕੇ ਮਹੱਲਾ ਕਲੀਨਿਕ ਉਸਾਰਿਆ ਜਾ ਰਿਹਾ ਹੈ। ਇਸ ਇਕੱਤਰਤਾ ਦੌਰਾਨ ਸਰਬ ਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ ਬੁਲਾਰਿਆਂ ਨੇ ਕਿਹਾ ਕਿ ਮੁਹੱਲਾ ਕਲੀਨਿਕ ਦਾ ਵਿਰੋਧ ਨਹੀਂ ਕੀਤਾ ਜਾ ਰਿਹਾ, ਬਲਕਿ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਦੀ ਦਿੱਖ ਨੂੰ ਢਾਹ ਲਾਉਣ ਦਾ ਕੋਝਾ ਯਤਨ ਹੋ ਰਿਹਾ ਹੈ, ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਰਬ ਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ 16 ਤਰੀਕ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਗਵਰਨਰ ਦੀ ਫੇਰੀ ਮੌਕੇ ਮੁੱਖ ਮੰਤਰੀ ਅਤੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਨੂੰ ਪਾਰਕ ਅੰਦਰ ਹੋ ਰਹੀ ਛੇੜਛਾੜ ਦੇ ਸਬੰਧ ’ਚ ਜਾਗਰੂਕ ਕਰਨ ਲਈ ਵੀ ਸਹਿਮਤੀ ਪ੍ਰਗਟਾਈ ਗਈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਲਕਾ ਬਟਾਲਾ ਵਿਧਾਇਕ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਯਾਦਗਾਰੀ ਪਾਰਕ ਦੀ ਬਜਾਏ ਮੁਹੱਲਾ ਕਲੀਨਿਕ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕੀਤਾ ਜਾਵੇ। ਸਟੇਜ ਦਾ ਸੰਚਾਲਨ ਐਡਵੋਕੇਟ ਸੁਖਬੀਰ ਸਿੰਘ ਪੰਨਵਾਂ ਵੱਲੋਂ ਕੀਤਾ ਗਿਆ। ਸੰਗਤ ਦਾ ਧੰਨਵਾਦ ਗੁਰਦਰਸ਼ਨ ਸਿੰਘ ਬਟਾਲਾ ਵੱਲੋਂ ਕੀਤਾ ਗਿਆ।
ਇਸ ਮੌਕੇ ਗੁਰਵਿੰਦਰ ਸਿੰਘ ਸ਼ਾਮਪੁਰਾ, ਨਰੇਸ਼ ਮਹਾਜਨ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਕਮੇਟੀ, ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਕਮੇਟੀ, ਬਲਵਿੰਦਰ ਸਿੰਘ ਜੌੜਾਸਿੰਘਾ, ਬਲਦੇਵ ਸਿੰਘ ਰੰਧਾਵਾ, ਮਨਜੀਤ ਸਿੰਘ ਹੰਸਪਾਲ ਕਾਂਗਰਸੀ ਆਗੂ, ਗਿਆਨੀ ਹਰਬੰਸ ਸਿੰਘ ਹੰਸਪਾਲ, ਜਸਕਰਨ ਸਿੰਘ ਕਾਹਲੋਂ ਕਾਂਗਰਸੀ ਆਗੂ, ਗੁੱਗੂ ਸੇਠ ਕਾਂਗਰਸੀ ਆਗੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਪ੍ਰਧਾਨ ਸੰਜੀਵ ਸ਼ਰਮਾ, ਹਰਬਖਸ਼ ਸਿੰਘ, ਭਾਈ ਜੁਗਰਾਜ ਸਿੰਘ ਲਾਲਾ ਨੰਗਲ ਵਾਰਸ ਪੰਜਾਬ ਪਾਰਟੀ ਦੇ ਆਗੂ, ਐਡਵੋਕੇਟ ਪਰਮ ਸੁਨੀਲ ਕੌਰ ਪਬਲਿਕ ਐਕਸ਼ਨ ਕਮੇਟੀ, ਐਡਵੋਕੇਟ ਸੁਖਬੀਰ ਸਿੰਘ ਪੰਨਵਾਂ, ਵਿਜੇ ਸੋਨੀ ਭਾਜਪਾ ਆਗੂ, ਸ਼ਮਸ਼ੇਰ ਸਿੰਘ ਚੀਮਾ ਅਕਾਲੀ ਆਗੂ, ਗੁਰਦਰਸ਼ਨ ਸਿੰਘ ਖਾਲਸਾ, ਸੁਖਵਿੰਦਰ ਸਿੰਘ ਧਰਮੀ ਫੌਜੀ ਆਦਿ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਮਰੀਕ ਸਿੰਘ ਮੱਲ੍ਹੀ, ਐਡਵੋਕੇਟ ਹਰਦਿੱਤ ਸਿੰਘ ਮਾਂਗਟ, ਸ਼ਮਸ਼ੇਰ ਸਿੰਘ ਮੱਲ੍ਹੀ, ਰਣਬੀਰ ਸਿੰਘ ਵਿਰਕ, ਮਾਸਟਰ ਰਘਬੀਰ ਸਿੰਘ ਪਕੀਵਾਂ, ਮਾਸਟਰ ਪ੍ਰਵੀਨ ਸਿੰਘ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਨਕ ਰਾਜ, ਬਲਵਿੰਦਰ ਸਿੰਘ ਚੱਠਾ ਸਾਬਕਾ ਕੌਂਸਲਰ, ਓਕਾਂਰ ਸਿੰਘ ,ਸਤਨਾਮ ਸਿੰਘ ਸਮਸ਼ਾ, ਯੁੱਧਵੀਰ ਸਿੰਘ ਮਾਲਟੂ, ਜੁਝਾਰ ਸਿੰਘ ਸੱਥ, ਨਿਸ਼ਾਨ ਸਿੰਘ ਸਤਕਾਰ ਕਮੇਟੀ, ਭਾਈ ਗੁਰਨਾਮ ਸਿੰਘ, ਗੁਰਮੀਤ ਸਿੰਘ, ਡਾ. ਮਨਪ੍ਰੀਤ ਸਿੰਘ ਸ਼੍ਰੀ ਹਰਿਗੋਬਿੰਦਪੁਰ ਸਾਹਿਬ, ਬਾਬਾ ਨਵਲਜੀਤ ਸਿੰਘ ਨਿਹੰਗ, ਰਣਧੀਰ ਸਿੰਘ ਰਾਣਾ, ਡਾ. ਹਰਭਜਨ ਸਿੰਘ ਬਟਾਲਾ, ਦਵਿੰਦਰ ਸਿੰਘ ਬਾਜਵਾ, ਗੁਰਮੁੱਖ ਸਿੰਘ ਰੰਗੀਲਪੁਰ, ਅਮਰ ਕ੍ਰਾਂਤੀ, ਨਿਹੰਗ ਪ੍ਰਭਜੋਤ ਸਿੰਘ, ਭੁਪਿੰਦਰ ਸਿੰਘ ਪਿੰਕਾ, ਬਾਬਾ ਰਾਜਿੰਦਰ ਸਿੰਘ, ਜਸਵਿੰਦਰ ਸਿੰਘ ਦਲ ਖਾਲਸਾ, ਮਲਕੀਤ ਸਿੰਘ ਸੇਖਵਾਂ, ਇੰਦਰਜੀਤ ਸਿੰਘ ਸੁਨਈਆ ਆਦਿ ਸਮੇਤ ਕਿਸਾਨ ਜਥੇਬੰਦੀਆਂ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।