ਅੰਗ ਦਾਨ ਮਹਾਂ ਦਾਨ ਜੀਵਨ ਬਚਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ
ਅੰਗ ਦਾਨ ਮਹਾਂ ਦਾਨ ਜੀਵਨ ਬਚਾਉਣ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ
Publish Date: Sat, 11 Apr 2026 04:15 PM (IST)
Updated Date: Sun, 12 Apr 2026 04:00 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿੱਧੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਪ੍ਰਿੰਸੀਪਲ ਡਾ. ਸਤਿੰਦਰ ਕਾਹਲੋਂ ਦੀ ਯੋਗ ਅਗਵਾਈ ਹੇਠ ਐੱਨਐੱਸਐੱਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅੰਗ ਦਾਨ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪਠਾਨਕੋਟ ਦੇ ਅੱਤਰੀ ਹਸਪਤਾਲ ਦੇ ਮੁੱਖ ਡਾਕਟਰ ਡਾ. ਐੱਮਐੱਲ ਅੱਤਰੀ ਅਤੇ ਪ੍ਰਬੰਧਕ ਸਵਿਤਾ ਅੱਤਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਡਾ. ਅੱਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਗ ਦਾਨ ਮਹਾਂ ਦਾਨ ਹੈ ਅਤੇ ਇਸ ਨਾਲ ਕਈ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੰਗ ਦਾਨ ਲਈ ਖੁਦ ਵੀ ਅੱਗੇ ਆਉਣ ਅਤੇ ਆਪਣੇ ਇਲਾਕਿਆਂ ਵਿੱਚ ਜਾ ਕੇ ਆਮ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਸਵਿਤਾ ਅੱਤਰੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਅੰਗ ਦਾਨ ਦੇ ਨਾਲ-ਨਾਲ ਖੂਨ ਦਾਨ ਵੀ ਕਰਨਾ ਚਾਹੀਦਾ ਹੈ, ਕਿਉਂਕਿ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਪ੍ਰਿੰਸੀਪਲ ਡਾ. ਸਤਿੰਦਰ ਕਾਹਲੋਂ ਨੇ ਡਾ. ਅੱਤਰੀ ਅਤੇ ਸਵਿਤਾ ਅੱਤਰੀ ਦਾ ਕਾਲਜ ਪਹੁੰਚਣ ਅਤੇ ਵਿਦਿਆਰਥੀਆਂ ਨੂੰ ਇਸ ਅਹਿਮ ਵਿਸ਼ੇ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਾਲਜ ਦੇ ਐਨਐਸਐਸ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਿੱਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ ਨੂੰ ਅਪਨਾਉਣਾ ਵੀ ਬਹੁਤ ਜ਼ਰੂਰੀ ਹੈ ਅਤੇ ਇਸ ਦਿਸ਼ਾ ਵਿੱਚ ਐਨਐਸਐਸ ਵਿਭਾਗ ਵੱਲੋਂ ਸਰਾਹਣਯੋਗ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰੋ. ਸੁਖਜਿੰਦਰ ਕੌਰ, ਐਨਐਸਐਸ ਪ੍ਰੋਗਰਾਮ ਅਫ਼ਸਰ ਡਾ. ਵਿਸ਼ਾਲ ਕੁਮਾਰ, ਡਾ. ਸ਼ਵੇਤਾ ਅਬਰੋਲ, ਸ਼ਾਲੂ, ਸੁਖਦੀਪ, ਡਾ. ਅਰਜੁਨ ਸਿੰਘ ਹਮਦਰਦ, ਡਾ. ਇੰਦੂ ਬਾਲਾ, ਡਾ. ਸ਼ੀਤਲ, ਨੇਹਾ ਹਰਚੰਦ, ਡਾ. ਗੁਰਜੀਤ ਕੌਰ, ਗੀਤਾਂਜਲੀ, ਭਾਵਨਾ, ਡਾ. ਰਣਜੀਤ ਕੌਰ, ਹਿਮਾਨੀ, ਰਚਨਾ, ਅਨੁਰਾਧਾ, ਰਾਧਿਕਾ ਸੋਨੀ, ਰਾਧਿਕਾ ਜੰਜੂਆ, ਪ੍ਰੋ. ਰੋਹਿਤ, ਪ੍ਰੋ. ਓਮ ਪ੍ਰਕਾਸ਼, ਹਿਮਾਂਸ਼ੀ, ਸੋਨੀਆ, ਕਾਜਲ, ਨਾਨ-ਟੀਚਿੰਗ ਸਟਾਫ ਤੋਂ ਨੀਰਜ ਥਾਪਾ ਅਤੇ ਰਾਜੇਸ਼ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।