ਇਰਾਕ 'ਚ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸਥਾਨ ’ਤੇ ਪਹਿਲੀ ਵਾਰ ਚੜ੍ਹਾਇਆ ਨਿਸ਼ਾਨ ਸਾਹਿਬ : ਡਾਕਟਰ ਗੁਰਿੰਦਰਪਾਲ ਸਿੰਘ ਨਿਊਯਾਰਕ
ਗੁਰੂ ਨਾਨਕ ਦੇਵ ਜੀ ਇਤਿਹਾਸ ਸਥਾਨ ’ਤੇ 557 ਸਾਲ ਪਹਿਲੀ ਵਾਰ ਇਰਾਕ ਦੇ ਬਾਕੂ ਸ਼ਹਿਰ ਵਿਚ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਪੁਤਰਾਨ ਸਮੇਂ ਦੀ ਇਮਾਰਤ ਬਾਹਰੀ ਦੀਵਾਰ ’ਤੇ ਕੰਧ ਉਪਰ ਗਰੁੱਮਖੀ ਵਿੱਚ ਅੱਜ ਵੀ ਮੂਲ਼ ਮੰਤਰ ਦਾ ਪਾਠ ਲਿਖਿਆ ਹੋਇਆ ਮਿਲਦਾ ਹੈ।
Publish Date: Thu, 02 Oct 2025 06:35 PM (IST)
Updated Date: Thu, 02 Oct 2025 06:40 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਸ੍ਰੀ ਹਰਗੋਬਿੰਦਪੁਰ ਸਾਹਿਬ/ਕਾਦੀਆਂ : ਗੁਰੂ ਨਾਨਕ ਦੇਵ ਜੀ ਇਤਿਹਾਸ ਸਥਾਨ ’ਤੇ 557 ਸਾਲ ਪਹਿਲੀ ਵਾਰ ਇਰਾਕ ਦੇ ਬਾਕੂ ਸ਼ਹਿਰ ਵਿਚ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਪੁਤਰਾਨ ਸਮੇਂ ਦੀ ਇਮਾਰਤ ਬਾਹਰੀ ਦੀਵਾਰ ’ਤੇ ਕੰਧ ਉਪਰ ਗਰੁੱਮਖੀ ਵਿੱਚ ਅੱਜ ਵੀ ਮੂਲ਼ ਮੰਤਰ ਦਾ ਪਾਠ ਲਿਖਿਆ ਹੋਇਆ ਮਿਲਦਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੈਅਰਮੈਨ ਡਾਕਟਰ ਗੁਰਿੰਦਰਪਾਲ ਸਿੰਘ ਨਿਊਯਾਰਕ ਵੱਲੋਂ ਵਿਸ਼ੇਸ਼ ਤੌਰ ’ਤੇ ਪੱਤਰਕਾਰਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ 1521ਈਸਵੀਂ ਨੂੰ ਗੁਰੂ ਨਾਨਕ ਦੇਵ ਮਨੁੱਖਤਾ ਦਾ ਭਲ਼ਾ ਕਰਦੇ ਹੋਏ ਇਸ ਜਗ੍ਹਾ ’ਤੇ ਪਹੁੰਚੇ।
ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਸ਼ਹਿਰ ਕੈਸਪੀਅਨ ਸਾਗਰ ਦੇ ਕਿਨਾਰੇ ’ਤੇ ਵੱਸਿਆ ਹੋਇਆ। ਬਾਕੂ ਸ਼ਹਿਰ ਜਿਥੇ ਆਪਣੀ ਚੌਥੀ ਉਦਾਸੀ ਸਮੇਂ ਅਰਬ ਦੇਸ਼ਾਂ ਵਿੱਚ ਮਨੁੱਖਤਾ ਦੇ ਭਲ਼ੇ ਲਈ ਇਸ ਸ਼ਹਿਰ ਵਿਚ ਗੁਰੂ ਨਾਨਕ ਦੇਵ ਜੀ ਪਹੁੰਚੇ ਸਨ।ਉਹਨਾਂ ਨੇ ਇਥੋਂ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਬਹੁਤ ਸਾਰੇ ਲੋਕਾਂ ਨੂੰ ਸਿੱਖ਼ੀ ਸਿਧਾਂਤਾਂ ਨਾਲ ਜੋੜਿਆ। ਇਤਿਹਾਸ ਵਿਚ ਪਹਿਲੀ ਵਾਰ 557 ਸਾਲ ਬਾਅਦ ਇਸ ਜਗ੍ਹਾ ’ਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਪਾਕਿਸਤਾਨ, ਦੁਬਈ ਤੋਂ ਪੰਜਾਬੀ ਪਰਿਵਾਰ ਮੌਜੂਦ ਸਨ। ਇਸ ਜਗ੍ਹਾ ਸੰਬੰਧੀ ਜਾਣਕਾਰੀ ਮੀਡੀਆ ਸਲਾਹਕਾਰ ਗਗਨਦੀਪ ਸਿੰਘ ਰਿਆੜ ਵੱਲੋਂ ਦਿੱਤੀ ਗਈ।