ਆਰਆਰ ਬਾਵਾ ਡੀਏਵੀ ਕਾਲਜ ’ਚ ਮਨਾਈ ਦੀਵਾਲੀ
ਆਰਆਰ ਬਾਵਾ ਡੀਏਵੀ ਕਾਲਜ ਫ਼ਾਰ ਗਰਲਜ਼ ਵੱਲੋਂ ਝੁੱਗੀ ਖੇਤਰ ਦੇ ਬੱਚਿਆਂ ਨਾਲ ‘ਦੀਵਾਲੀ ਦਾ ਤਿਉਹਾਰ’ ਮਨਾਇਆ
Publish Date: Sat, 18 Oct 2025 04:05 PM (IST)
Updated Date: Sun, 19 Oct 2025 04:02 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਆਰਆਰ ਬਾਵਾ ਡੀਏਵੀ ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੇ ਨਿਰਦੇਸ਼ਾ ਅਨੁਸਾਰ ਅਤੇ ਕਾਲਜ ਦੇ ਸਮਾਜ ਸੇਵਾ ਕਲੱਬ ਦੇ ਇੰਚਾਰਜ ਸਿੰਮੀ ਸ਼ਰਮਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਦੇ ਝੁੱਗੀ ਖੇਤਰ ਵਿੱਚ ‘ਦੀਵਾਲੀ ਦਾ ਤਿਉਹਾਰ’ ਮਨਾਇਆ ਗਿਆ। ਇਸ ਕਲੱਬ ਵੱਲੋਂ ਸਿੰਮੀ ਸ਼ਰਮਾ ਦੀ ਅਗਵਾਈ ਹੇਠ ਝੁੱਗੀ ਖੇਤਰ ਦੇ ਸੇਵਾ ਭਾਰਤੀ ਸਕੂਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸਮਾਜ ਸੇਵੀ ਕਲੱਬ ਵੱਲੋਂ ਪੱਛੜੇ ਬੱਚਿਆਂ ਨੂੰ ਕਿਤਾਬਾਂ, ਟਰੈਕ ਸੂਟ, ਰੰਗ, ਸਟੇਸ਼ਨਰੀ ਅਤੇ ਖਾਣ ਪੀਣ ਦਾ ਸਾਮਾਨ ਵੰਡਿਆ ਗਿਆ ਅਤੇ ਵਿੱਦਿਆ ਪ੍ਰਾਪਤ ਕਰਕੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਇਹ ਸਮਾਜਿਕ ਜ਼ਿੰਮੇਵਾਰੀਆਂ ਵਿਦਿਆਰਥਣਾਂ ਨੂੰ ਸਮਾਜ ਵਿੱਚ ਸੇਵਾ ਦੇ ਮੌਕੇ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਬਣਾਉਂਦੇ ਹੋਏ ਸਮਾਜ ਵਿਚ ਮੌਜੂਦ ਚੁਣੌਤੀਆਂ ਦੇ ਹੱਲ ਲਈ ਸਿਖਲਾਈ ਦਿੰਦੀਆਂ ਹਨ। ਇਸ ਮੌਕੇ ਰਾਜਵੰਤ ਕੌਰ, ਕਿਰਨ, ਮਮਤਾ, ਨੰਦਨੀ ਆਦਿ ਹਾਜ਼ਰ ਸਨ।