ਆਰਆਰ ਬਾਵਾ ਕਾਲਜ ’ਚ ਕਰਵਾਇਆ ‘ਕਦੇ ਅਲਵਿਦਾ ਨਾ ਕਹਿਨਾ’ ਸਮਾਰੋਹ
ਆਰਆਰ ਬਾਵਾ ਡੀਏਵੀ ਕਾਲਜ ਫ਼ਾਰ ਗਰਲਜ਼ ਵਿਖੇ ‘ਕਦੇ ਅਲਵਿਦਾ ਨਾ ਕਹਿਨਾ’ ਦਾ ਸਮਾਰੋਹ ਕਰਵਾਇਆ
Publish Date: Sat, 25 Apr 2026 04:40 PM (IST)
Updated Date: Sun, 26 Apr 2026 04:05 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ : ਆਰਆਰ ਬਾਵਾ ਡੀਏਵੀ ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੀ ਸਰਪ੍ਰਰਸਤੀ ਹੇਠ ਅਤੇ ਡਾ. ਲੱਕੀ ਸ਼ਰਮਾ, (ਪ੍ਰੋਗਰਾਮ ਕੋਅਰਾਡੀਨੇਟਰ) ਅਤੇ ਉਦੇਸ਼ ਕੁਮਾਰੀ (ਪ੍ਰੋਗਰਾਮ ਕਨਵੀਨਰ) ਅਤੇ ਹਰਪ੍ਰੀਤ ਅਨੇਜਾ (ਪ੍ਰੋਗਰਾਮ ਕੋ-ਕਨਵੀਨਰ) ਦੀ ਅਗਵਾਈ ਹੇਠ ਕਾਲਜ ਕੈਂਪਸ ਵਿਖੇ ਸੱਭਿਆਚਾਰਕ ਸਮਾਗਮ ‘ਕਦੇ ਅਲਵਿਦਾ ਨਾ ਕਹਿਨਾ’ ਦਾ ਆਯੋਜਨ ਕੀਤਾ ਗਿਆ, ਜੋ ਸਿਰਜਣਾਤਮਕ ਵਿਚਾਰਾਂ, ਸੰਗੀਤਕ, ਗਿਆਨ ਭਰਪੂਰ, ਸਜਾਵਟ ਅਤੇ ਸਟਾਫ ਅਤੇ ਵਿਦਿਆਰਥੀਆਂ ਦੇ ਵਿਸ਼ੇਸ਼ ਪ੍ਰਰਦਰਸ਼ਨਾਂ ਨਾਲ ਭਰੀ ਇੱਕ ਅਨੰਦਮਈ ਦੁਪਹਿਰ ਸੀ।
ਕੈਂਪਸ ਦੇ ਆਡੀਟੋਰੀਅਮ ਹਾਲ ਦੇ ਅੰਦਰ ਭਾਵੁਕਤਾ ਭਰੇ ਮਾਹੌਲ ਵਿੱਚ, ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਨ ਨਾਲ ਕੀਤੀ ਗਈ। ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਇੱਕ ਸ਼ਾਨਦਾਰ ਅਤੇ ਮਨਮੋਹਕ ਵਿਦਾਇਗੀ ਸਮਾਰੋਹ ਵਿੱਚ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਅਲਵਿਦਾ ਕਹਿ ਕੇ ਕੀਤੀ। ਇਸ ਮੌਕੇ ਅਨਮੋਲ (ਹੈਡ ਗ਼ਰਲ) ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਇਹ ਸਮਾਰੋਹ ਨਾ ਸਿਰਫ਼ ਆਪਣੇ ਦੋਸਤਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਸੀ, ਸਗੋਂ ਸਾਰੇ ਚੰਗੇ ਸਮੇਂ ਨੂੰ ਇਕੱਠੇ ਮਨਾਉਣ ਅਤੇ ਆਉਣ ਵਾਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦੇਣ ਲਈ ਇੱਕ ਯਾਦਗਾਰੀ ਪਲ ਵੀ ਹਨ। ਵੱਖ-ਵੱਖ ਔਖੇ ਮਾਡਲਿੰਗ ਦੌਰਾਂ ਅਤੇ ਸਵਾਲ ਜਵਾਬ ਸੈਸ਼ਨ ਤੋਂ ਬਾਅਦ ਮਿਸ. ਅਨਮੋਲ ਨੂੰ ਮਿਸ ਆਰਆਰ ਬਾਵਾ, ਮਿਸ. ਅੰਕਿਤਾ ਫਸਟ ਰਨਰ—ਅੱਪ, ਮਿਸ. ਕੀਰਤ ਦੂਜੀ ਰਨਰ—ਅੱਪ ਚੁਣੀ ਗਈ। ਮਿਸ. ਵੈਸ਼ਾਲੀ ਰਾਣਾ ਨੂੰ ਮਿਸ. ਕੈਟਵਾਕ, ਮਿਸ. ਯੁਕਤੀ ਨੂੰ ਮਿਸ ਕਾਨਫੀਡੈਂਟ, ਮਿਸ. ਪ੍ਰਿਯਾਂਸ਼ੂ ਚੌਹਾਨ ਨੂੰ ਮਿਸ ਚਾਰਮਿੰਗ, ਮਿਸ. ਵੈਦਿਕਾ ਨੂੰ ਬੈਸਟ ਐਟਾਇਰ ਚੁਣਿਆ ਗਿਆ। ਇਸ ਪ੍ਰੋਗਰਾਮ ਦੌਰਾਨ ਦੀਪਤੀ ਕਾਂਡਾ, ਡਾ. ਹਰਦੀਪ ਕੌਰ, ਸਿਮਰਨਜੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਵਿਦਿਆਰਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਿਰਫ਼ ਗਿਆਨ ਪ੍ਰਾਪਤ ਕਰਨ ਦਾ ਮਾਧਿਅਮ ਨਹੀਂ ਹੈ, ਸਗੋਂ ਸ਼ਖਸੀਅਤ ਵਿਕਾਸ ਦੀ ਨੀਂਹ ਵੀ ਹੈ। ਅਖਰ ਵਿੱਚ ਸੀਨੀਅਰ ਵਿਦਿਆਥਣਾਂ ਨੇ ਜੂਨੀਅਰ ਵਿਦਿਆਰਥਣਾਂ ਨਾਲ ਜੋਤੀ ਵਟਾਂਦਰੇ ਦੀ ਰਸਮ ਅਦਾ ਕੀਤੀ।