ਦਬੂੜੀ ’ਚ ਲਾਇਆ ਮੈਡੀਕਲ ਕੈਂਪ
ਨਵ ਯੁਵਾ ਫ੍ਰੈਂਡਜ਼ ਯੂਥ ਕਲੱਬ ਨੇ ਦਬੂੜੀ 'ਚ ਲਾਇਆ ਮੈਡੀਕਲ ਕੈਂਪਨਵ ਯੁਵਾ ਫ੍ਰੈਂਡਜ਼ ਯੂਥ ਕਲੱਬ ਨੇ ਦਬੂੜੀ 'ਚ ਲਾਇਆ ਮੈਡੀਕਲ ਕੈਂਪ
Publish Date: Sat, 06 Sep 2025 03:47 PM (IST)
Updated Date: Sun, 07 Sep 2025 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਂਗਲਾ: ਨਵ ਯੁਵਾ ਫ੍ਰੈਂਡਜ਼ ਯੂਥ ਕਲੱਬ ਦਬੂੜੀ ਦੇ ਪ੍ਰਧਾਨ ਬੀਕੇ ਸ਼ਰਮਾ ਨੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਦਬੂੜੀ ਵਿਚ ਕੋਹਲੀ ਹਸਪਤਾਲ ਈਐੱਮਸੀ ਗਰੁੱਪ ਦੀ ਮਦਦ ਨਾਲ ਮੈਡੀਕਲ ਕੈਂਪ ਲਗਾਇਆ। ਇਸ ਮੌਕੇ ਤੇ ਈਐੱਮਸੀ ਗਰੁੱਪ ਦੇ ਮੈਨੇਜਰ ਸੰਦੀਪ ਚੌਹਾਨ, ਨਵ ਯੁਵਾ ਫ੍ਰੈਂਡਜ਼ ਯੂਥ ਕਲੱਬ ਦੇ ਜਨਰਲ ਸਕੱਤਰ ਸਪਰਸ਼ ਨੰਦਾ ਦੋਰਾਂਗਲਾ, ਸਾਬਕਾ ਸਰਪੰਚ ਕੁਲਵੰਤ ਸਿੰਘ, ਡਾ. ਸਾਹਿਲ ਮਲ੍ਹੋਤਰਾ, ਡਾ. ਮਨਜੋਤ ਸਿੰਘ, ਡਾ. ਅਜੇ, ਮਹਿਕਦੀਪ, ਗੁਰਪ੍ਰੀਤ, ਰਮਨਦੀਪ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਪਿੰਡ ਵਿਚ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕਈ ਮਰੀਜ਼ਾਂ ਦੇ ਮੁਫ਼ਤ ਟੈਸਟ ਵੀ ਕੀਤੇ ਗਏ।