ਮੋਟਰਸਾਈਕਲ-ਈ ਰਿਕਸ਼ਾ ਦੀ ਟੱਕਰ, 2 ਜ਼ਖ਼ਮੀ
ਮੋਟਰਸਾਈਕਲ-ਈ ਰਿਕਸ਼ਾ ਦੀ ਟੱਕਰ, 2 ਜ਼ਖਮੀ
Publish Date: Sat, 21 Feb 2026 06:46 PM (IST)
Updated Date: Sun, 22 Feb 2026 04:10 AM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਸ਼ਨੀਚਰ ਵਾਰ ਨੂੰ ਬਟਾਲਾ ਦੇ ਅੰਮ੍ਰਿਤਸਰ ਗੁਰਦਾਸਪੁਰ ਰੋਡ ਤੇ ਪਿੰਡ ਬਹਾਦਰਪੁਰ ਨਜ਼ਦੀਕ ਮੋਟਰਸਾਈਕਲ ਤੇ ਈ-ਰਿਕਸ਼ਾ ਦੀ ਹੋਈ ਟੱਕਰ ਵਿਚ ਦੋ ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਹਰਬੰਸ ਲਾਲ ਵਾਸੀ ਕਲੇਰ ਕਲਾਂ ਆਪਣੇ ਸਾਥੀ ਗੁਰਭੇਜ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਇਹ ਪਿੰਡ ਬਹਾਦਰਪੁਰ ਨੇੜੇ ਪਹੁੰਚੇ ਤਾਂ ਇੱਕ ਈ-ਰਿਕਸ਼ਾ ਨਾਲ ਇਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਦੋਵੇਂ ਜਾਣੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਐਬਲੈਂਸ 108 ਦੀ ਮਦਦ ਨਾਲ ਉਕਤ ਦੋਵਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਡਾਕਟਰ ਅਨੁਸਾਰ ਦੋਵਾਂ ਜਖਮੀਆਂ ਦੀ ਹਾਲਤ ਸਥਿਰ ਹੈ।