ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਹਰਚੋਵਾਲ ਵੱਲੋਂ ਮਹੀਨਾਵਾਰ ਮੀਟਿੰਗ
Publish Date: Sat, 09 May 2026 03:50 PM (IST)
Updated Date: Sun, 10 May 2026 04:00 AM (IST)

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਸ੍ਰੀ ਹਰਗੋਬਿੰਦਪੁਰ ਸਾਹਿਬ : ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਸਰਕਲ ਹਰਚੋਵਾਲ ਦੇ ਸਰਕਲ ਪ੍ਰਧਾਨ ਡਾਕਟਰ ਗਰਨੇਕ ਸਿੰਘ ਹਰਚੋਵਾਲ ਅਤੇ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਕੰਡੀਲਾ ਦੀ ਅਗਵਾਈ ਵਿੱਚ ਗੁਰਦੁਆਰਾ ਰਾਜਾ ਰਾਮ ਵਿਖੇ ਮਹੀਨਾਵਾਰ ਮੀਟਿੰਗ ਕਰਵਾਈ ਗਈ। ਇਸ ਮੌਕੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਿਲਾ ਲਾਲ ਸਿੰਘ, ਜ਼ਿਲਾ ਪ੍ਰਧਾਨ ਪਿਆਰਾ ਸਿੰਘ ਹੰਬੋਵਾਲ ਤੇ ਜ਼ਿਲਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਵਿੱਚ ਸੂਬਾ ਪੱਧਰ ਤੇ ਵਿਸ਼ਾਲ ਰੈਲੀ ਕੀਤੀ ਗਈ ਸੀ ਜਿਸ ਵਿਚ ਵੱਡੀ ਗਿਣਤੀ ’ਚ ਆਰ.ਐੱਮ.ਪੀ ਡਾਕਟਰਾਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਰੈਲੀ ’ਚ ਉਨ੍ਹਾਂ ਵਲੋਂ ਆਪਣੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਨੂੰ ਜਾਣੂ ਕਰਵਾਇਆ ਗਿਆ ਸੀ, ਜਿਸ ’ਤੇ ਉਨ੍ਹਾਂ ਵਲੋਂ ਜਥੇਬੰਦੀ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਦੌਰਾਨ ਉਨ੍ਹਾਂ ਅਹੁਦੇਦਾਰਾਂ ਵੱਲੋਂ ਰੈਲੀ ਵਿਚ ਪਹੁੰਚੇ ਡਾਕਟਰ ਸਾਥੀਆਂ ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰ ਮਨਦੀਪ ਸਿੰਘ, ਡਾਕਟਰ ਸਾਹਿਲ ਕੁਮਾਰ, ਪੀ.ਆਰ.ਓ ਸੁਖਵਿੰਦਰ ਸਿੰਘ, ਸੁਨੀਲ ਚੌਹਾਨ, ਮੀਤ ਪ੍ਰਧਾਨ ਡਾਕਟਰ ਦਿਲਬਾਗ ਸਿੰਘ ਪੰਨੂ, ਕੈਸ਼ੀਅਰ ਡਾਕਟਰ ਰਛਪਾਲ ਸਿੰਘ ਵਰਿਆਂ, ਮੀਤ ਪ੍ਰਧਾਨ ਡਾਕਟਰ ਬਲਬੀਰ ਸਿੰਘ, ਮੁੱਖ ਬੁਲਾਰਾ ਡਾਕਟਰ ਸੰਤੋਖ ਸਿੰਘ, ਪ੍ਰੈਸ ਸਕੱਤਰ ਡਾਕਟਰ ਸਰਬਜੀਤ ਸਿੰਘ ਭਿੰਡਰ, ਮੁੱਖ ਸਲਾਹਕਾਰ ਬਲਦੇਵ ਸਿੰਘ ਮਠੋਲਾ, ਸਹਾਇਕ ਸਲਾਹਕਾਰ ਸਤਨਾਮ ਸਿੰਘ ਮੁੱਲਾਵਾਲ, ਸਹਾਇਕ ਕੈਸ਼ੀਅਰ ਡਾਕਟਰ ਭੁਪਿੰਦਰ ਸਿੰਘ ਬਸਰਾਵਾਂ, ਡਾਕਟਰ ਕੁਲਦੀਪ ਸਿੰਘ ਦਕੋਹਾ, ਡਾਕਟਰ ਸੁਖਚੈਨ ਸਿੰਘ ਪੱਡਾ ਆਦਿ ਹਾਜ਼ਰ ਸਨ।