ਨਗਰ ਨਿਗਮ ਚੋਣਾਂ: ਵਿਧਾਇਕ ਸ਼ੈਰੀ ਕਲਸੀ ਐਕਸ਼ਨ ਮੋਡ 'ਚ, 'ਆਪ' ਉਮੀਦਵਾਰਾਂ ਨੂੰ ਖ਼ੁਦ ਗਿਣਤੀ ਕੇਂਦਰਾਂ ਦੇ ਪਹਿਰੇ ’ਤੇ ਬਿਠਾਇਆ
ਹਾਲ ਵਿੱਚ ਹੀ ਹੋਈਆਂ ਨਗਰ ਨਿਗਮ ਬਟਾਲਾ ਦੀਆਂ ਚੋਣਾਂ ਦੇ ਨਤੀਜੇ ਆਉਣ ’ਚ ਸਿਰਫ ਇੱਕ ਦਿਨ ਹੀ ਬਾਕੀ ਹੈ, ਪਰ ਉਧਰ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਸਟਰਾਂਗ ਰੂਮ ਦੇ ਬਾਹਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਅੱਧੀ ਰਾਤ ਤੋਂ ਪਹਿਰੇ ’ਤੇ ਬਿਠਾ ਦਿੱਤੇ ਹਨ।
Publish Date: Thu, 28 May 2026 01:20 PM (IST)
Updated Date: Thu, 28 May 2026 01:25 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ। ਹਾਲ ਵਿੱਚ ਹੀ ਹੋਈਆਂ ਨਗਰ ਨਿਗਮ ਬਟਾਲਾ ਦੀਆਂ ਚੋਣਾਂ ਦੇ ਨਤੀਜੇ ਆਉਣ ’ਚ ਸਿਰਫ ਇੱਕ ਦਿਨ ਹੀ ਬਾਕੀ ਹੈ, ਪਰ ਉਧਰ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਸਟਰਾਂਗ ਰੂਮ ਦੇ ਬਾਹਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਅੱਧੀ ਰਾਤ ਤੋਂ ਪਹਿਰੇ ’ਤੇ ਬਿਠਾ ਦਿੱਤੇ ਹਨ।
ਇੱਥੇ ਦੱਸਣ ਯੋਗ ਹੈ ਕਿ ਜਿੱਥੇ ਨਗਰ ਨਿਗਮ ਬਟਾਲਾ ਦੇ 50 ਵਾਰਡਾਂ ਦੇ ਉਮੀਦਵਾਰਾਂ ਦੀ ਕਿਸਮਤ ਬੇਰਿੰਗ ਕਾਲਜ ਬਟਾਲਾ ਵਿੱਚ ਬਣੇ ਸਟਰਾਂਗ ਰੂਮ ਦੇ ਵਿੱਚ ਪਏ ਡੱਬਿਆਂ ’ਚ ਬੰਦ ਹੈ।
ਉੱਥੇ ਪ੍ਰਸ਼ਾਸਨ ਵੱਲੋਂ ਸਟਰਾਂਗ ਰੂਮ ਦੇ ਬਾਹਰ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਹਨ ਪਰ ਇਹ ਸਭ ਦੇ ਚਲਦਿਆਂ ਬੀਤੀ ਰਾਤ ਤੋਂ ਪਹਿਲਾਂ ਕਾਂਗਰਸੀ ਪਾਰਟੀ ਦੇ ਉਮੀਦਵਾਰਾਂ ਨੇ ਸਟਰਾਂਗ ਰੂਮ ਦੇ ਬਾਹਰ ਪਹਿਰਾ ਲਗਾਇਆ ਹੋਇਆ ਸੀ।
ਉੱਥੇ ਲੰਘੀ ਅੱਧੀ ਰਾਤ ਵੇਲੇ ਹਲਕਾ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਟਰਾਂਗ ਰੂਮ ਦੇ ਬਾਹਰ ਪਹਿਰੇਦਾਰੀ ’ਤੇ ਬਿਠਾ ਦਿੱਤਾ ਹੈ।