ਵਿਧਾਇਕ ਰੰਧਾਵਾ ਨੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ
ਵਿਧਾਇਕ ਰੰਧਾਵਾ ਨੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ
Publish Date: Sat, 16 May 2026 03:35 PM (IST)
Updated Date: Sun, 17 May 2026 04:01 AM (IST)
ਸੱਤਪਾਲ ਜ਼ਖਮੀ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ: ਅੱਜ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ ਸ਼ਾਹਪੁਰ ਜਾਜਨ ਵਿਖੇ ਨੌਜਵਾਨ ਸਰਪੰਚ ਤਜਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਵੱਖ ਵੱਖ ਖੇਡਾਂ ਨਾਲ ਸੰਬੰਧਿਤ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਅਤੇ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਵਿਧਾਇਕ ਗੁਰਦੀਪ ਰੰਧਾਵਾ ਨੇ ਕਿਹਾ ਕਿ ਅੱਜ ਮੈਂ ਆਪਣੇ ਪਿੰਡ ਸ਼ਾਹਪੁਰ ਜਾਜਨ ਵਿੱਚ ਵੱਖ-ਵੱਖ ਖੇਡਾਂ ਨਾਲ ਸੰਬੰਧਿਤ ਖਿਡਾਰੀਆਂ ਨੂੰ ਫੁਟਬਾਲ ,ਵਾਲੀਬਾਲ ਅਤੇ ਕ੍ਰਿਕਟ ਕਿੱਟਾਂ ਵੱਡੀਆਂ ਗਈਆਂ ਹਨ ਤੇ ਉੱਥੇ ਹੀ ਉਨਾਂ ਨੂੰ 100 ਜੋੜੀ ਬੂਟ ,100 ਟੀ ਸ਼ਰਟਾਂ ਅਤੇ 100 ਸਪੋਰਟਸ ਪਜਾਮੇ ਦਿੱਤੇ ਗਏ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਨਾਲ ਜੁੜਨ ਜਿਸ ਨਾਲ ਉਹਨਾਂ ਦਾ ਆਪਣਾ,ਆਪਣੇ ਮਾਂ ਪਿਓ ਅਤੇ ਦੇਸ਼ ਦਾ ਨਾਮ ਰੋਸ਼ਨ ਹੋਵੇਗਾ। ਇਸ ਮੌਕੇ ਸਰਪੰਚ ਤਜਿੰਦਰ ਸਿੰਘ ਮਾਨ, ਸਵਿੰਦਰ ਸਿੰਘ ਬੋਨੀ,ਬਾਬਾ ਹਰਜੀਤ ਲਾਲ ਪੰਚ, ਗੁਰਵਿੰਦਰ ਸਿੰਘ ਪੰਚ, ਬਲਦੇਵ ਸਿੰਘ ਬੱਲੀ ਪੰਚ, ਗਰਮੁਖ ਸਿੰਘ ਪੰਚ, ਗੁਰਮੇਜ ਸਿੰਘ, ਮਦਨ ਲਾਲ ਪੰਚ ਆਦਿ ਹੋਰ ਮੋਹਤਬਰ ਆਗੂ ਹਾਜ਼ਰ ਸਨ।