ਸ਼੍ਰੀ ਸ਼ਨੀਦੇਵ ਜਯੰਤੀ ਮਨਾਉਣ ਸਬੰਧੀ ਮੰਦਰ ਟਰੱਸਟ ਵਲੋਂ ਮੀਟਿੰਗ
ਸ਼੍ਰੀ ਸ਼ਨੀਦੇਵ ਜਯੰਤੀ ਮਨਾਉਣ ਸਬੰਧੀ ਮੰਦਿਰ ਟਰੱਸਟ ਵਲੋਂ ਮੀਟਿੰਗ
Publish Date: Sat, 02 May 2026 03:51 PM (IST)
Updated Date: Sun, 03 May 2026 04:03 AM (IST)

ਸ਼ਾਮ ਤਿਵਾੜੀ ਪੰਜਾਬੀ ਜਾਗਰਣ ਬਟਾਲਾ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦਾ ਜਨਮ ਦਿਵਸ ਸ਼੍ਰੀ ਸ਼ਨੀਦੇਵ ਮੰਦਿਰ ਧਰਮਪੁਰਾ ਕਾਲੋਨੀ ’ਚ ਮੰਦਿਰ ਟਰੱਸਟ ਵਲੋਂ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਸ਼ਨੀਦੇਵ ਮੰਦਿਰ ਟਰੱਸਟ ਧਰਮਪੁਰਾ ਕਾਲੋਨੀ ਦੇ ਚੇਅਰਮੈਨ ਸ਼ਿਵ ਕੁਮਾਰ ਸਾਨਨ, ਪ੍ਰਧਾਨ ਵਿਨੈ ਬਾਂਸਲ ਅਤੇ ਜਨਰਲ ਸਕੱਤਰ ਨਰੇਸ਼ ਮਹਾਜਨ ਨੇ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਮੰਦਿਰ ਟਰੱਸਟ ਵਲੋਂ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦਾ ਜਨਮ ਦਿਵਸ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦਾ ਜਨਮ ਦਿਵਸ 16 ਮਈ ਦਿਨ ਸ਼ਨੀਵਾਰ ਨੂੰ ਸ਼੍ਰੀ ਸ਼ਨੀਦੇਵ ਮੰਦਿਰ ਧਰਮਪੁਰਾ ਕਾਲੋਨੀ ’ਚ ਮਨਾਇਆ ਜਾ ਰਿਹਾ ਹੈ ਅਤੇ ਇਸ ਦਿਨ ਸਵੇਰੇ 5 ਵਜੇ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦੀ ਮੂਰਤੀ ਨੂੰ ਇਸ਼ਨਾਨ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਸਵੇਰੇ 10 ਵਜੇ ਹਵਨ ਯੱਗ ਦਾ ਆਯੋਜਨ ਕੀਤਾ ਜਾਵੇਗਾ। ਜਦਕਿ ਲੰਗਰ ਭੰਡਾਰਾ ਸਾਰਾ ਦਿਨ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ 14 ਮਈ ਨੂੰ ਰਾਤ 8 ਵਜੇ ਇਕ ਸ਼ਾਮ ਸ਼ਨੀਦੇਵ ਜੀ ਦੇ ਨਾਮ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਤਸਵ ਨੂੰ ਲੈ ਕੇ ਮੰਦਿਰ ਟਰੱਸਟ ਵਲੋਂ ਤਿਆਰੀਆਂ ਆਰੰਭ ਕਰਦਿਆਂ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ’ਚ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਸ਼ਨੀਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।