20 ਮਈ ਨੂੰ ਪੂਰੇ ਪੰਜਾਬ ’ਚ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਕੈਮਿਸਟ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਹੜਤਾਲ ਦਾ ਐਲਾਨ
ਕੈਮਿਸਟ ਐਸੋਸੀਏਸ਼ਨ (ਰਜਿ.) ਗੁਰਦਾਸਪੁਰ ਵੱਲੋਂ ਪ੍ਰਧਾਨ ਦਰਸ਼ਨ ਸ਼ਰਮਾ ਦੀ ਅਗਵਾਈ ਹੇਠ ਇੱਕ ਐਮਰਜੈਂਸੀ ਮੀਟਿੰਗ ਕਰਵਾਈ ਗਈ। ਇਹ ਐਸੋਸੀਏਸ਼ਨ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸਬੰਧਤ ਹੈ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਵੀ ਸ਼ਾਮਲ ਹੋਏ।
Publish Date: Tue, 05 May 2026 04:05 PM (IST)
Updated Date: Tue, 05 May 2026 04:09 PM (IST)
ਆਕਾਸ਼, ਪੰਜਾਬੀ ਜਾਗਰਣ ਰਿਪੋਰਟਰ, ਗੁਰਦਾਸਪੁਰ। ਕੈਮਿਸਟ ਐਸੋਸੀਏਸ਼ਨ (ਰਜਿ.) ਗੁਰਦਾਸਪੁਰ ਵੱਲੋਂ ਪ੍ਰਧਾਨ ਦਰਸ਼ਨ ਸ਼ਰਮਾ ਦੀ ਅਗਵਾਈ ਹੇਠ ਇੱਕ ਐਮਰਜੈਂਸੀ ਮੀਟਿੰਗ ਕਰਵਾਈ ਗਈ। ਇਹ ਐਸੋਸੀਏਸ਼ਨ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸਬੰਧਤ ਹੈ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਵੀ ਸ਼ਾਮਲ ਹੋਏ।
ਮੀਟਿੰਗ ਵਿੱਚ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ‘ਪੰਜਾਬ ਬੰਦ’ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਜਿਹੜਾ ਵੀ ਫੈਸਲਾ ਕਰੇਗੀ, ਉਸੇ ਮੁਤਾਬਕ ਵਿਰੋਧ-ਪ੍ਰਦਰਸ਼ਨ ਕੀਤੇ ਜਾਣਗੇ।
ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸ਼ਰਮਾ ਨੇ ਦੱਸਿਆ ਕਿ 15 ਮਈ ਤੋਂ 20 ਮਈ ਤੱਕ ਸਾਰੇ ਕੈਮਿਸਟ ਆਪਣੀ ਕਮੀਜ਼ ’ਤੇ ਕਾਲੀ ਪੱਟੀ ਬੰਨ੍ਹ ਕੇ ਵਿਰੋਧ ਜਤਾਉਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਇੱਕ ਪੱਤਰ ਸੌਂਪੇਗੀ ਅਤੇ 20 ਮਈ ਨੂੰ ਪੂਰੇ ਪੰਜਾਬ ਵਿੱਚ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਦਰਸ਼ਨ ਸ਼ਰਮਾ ਨੇ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਨੋਟੀਫਿਕੇਸ਼ਨ ਨੰਬਰ 9/16/21-346/1039 ਵਿੱਚ ਤਬਦੀਲੀ, ਜਨ ਔਸ਼ਧੀ ਦੁਕਾਨਾਂ ਦਾ ਨਿਰੀਖਣ, ਫਾਰਮੇਸੀ ਕੌਂਸਲ ਵੱਲੋਂ 3-4 ਵਾਰ ਰੀਨਿਊ ਕਰਨ ਦੇ ਬਾਵਜੂਦ ਲਾਇਸੈਂਸਾਂ ਦਾ ਨਵੀਨੀਕਰਨ ਨਾ ਹੋਣਾ ਅਤੇ ਓ.ਐੱਨ.ਡੀ.ਐੱਸ. ਪੋਰਟਲ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਰਾਜਵੰਤ ਬਾਵਾ, ਆਸ਼ੀਸ਼ ਗੁਪਤਾ, ਰਾਕੇਸ਼ ਅਰੋੜਾ, ਅਜੈ ਕਪੂਰ, ਵਿਜੈ ਮਹਾਜਨ, ਸੁਧੀਰ ਧਵਨ, ਤਿਲਕ ਰਾਜ, ਅਜੈ ਕੁਮਾਰ, ਸੋਨੂੰ ਗੌਰਵ ਸੇਠ, ਅਸ਼ਵਨੀ ਗੌਤਮ, ਪਵਨ ਪੁੰਜ, ਹਰੀਸ਼ ਭੰਡਾਰੀ, ਅਰੁਣ ਸ਼ਰਮਾ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ।