ਸਕੂਲ ਆਫ਼ ਐਮੀਨੈਂਸ ’ਚ ਲਾਇਆ ਮੈਡੀਕਲ/ਨਾਨ ਮੈਡੀਕਲ ਤੇ ਅੰਗਰੇਜ਼ੀ ਮੇਲਾ
ਸਕੂਲ ਆਫ਼ ਐਮੀਨੈਂਸ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਲਗਾਇਆ ਮੈਡੀਕਲ/ਨਾਨ ਮੈਡੀਕਲ ਅਤੇ ਅੰਗਰੇਜ਼ੀ ਮੇਲਾ
Publish Date: Sat, 18 Oct 2025 04:01 PM (IST)
Updated Date: Sun, 19 Oct 2025 04:00 AM (IST)
ਬੀਟੀਐੱਲ6 ਅੰਗਰੇਜ਼ੀ ਵਿਸ਼ੇ ਦੇ ਚਾਰਟ ਬਣਾ ਕੇ ਮੇਲੇ ਵਿੱਚ ਪ੍ਰਦਿਸ਼ਤ ਕਰਦੇ ਹੋਏ ਵਿਦਿਆਰਥੀ। ਪੰਜਾਬੀ ਜਾਗਰਣ ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ੍ਰੀ ਹਰਗੋਬਿੰਦਪੁਰ ਸਾਹਿਬ : ਸਕੂਲ ਆਫ ਐਮੀਨਸ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਰਜਨੀ ਬਾਲਾ ਸਟੇਟ ਅਵਾਰਡੀ ਦੀ ਯੋਗ ਅਗਵਾਈ ਹੇਠ ਸਰਬਜੀਤ ਕੌਰ ਕਮਿਸਟਰੀ ਲੈਕਚਰਾਰ ਦੀ ਦੇਖ ਰੇਖ ਹੇਠ ਸਾਇੰਸ ਅਤੇ ਅੰਗਰੇਜ਼ੀ ਮੇਲਾ ਲਗਾਇਆ ਗਿਆ, ਜਿਸ ਵਿੱਚ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਾਇੰਸ ਸਟ੍ਰੀਮ ਦੇ ਵਿਦਿਆਰਥੀਆਂ ਦਾ ਸਾਇੰਸ ਮੇਲਾ ਅਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਅੰਗਰੇਜ਼ੀ ਵਿਸ਼ੇ ਦੇ ਚਾਰਟ ਬਣਾ ਕੇ ਮੇਲੇ ਵਿੱਚ ਪ੍ਰਦਸ਼ਿਤ ਕੀਤੇ। ਵਿਸ਼ਾ ਅਧਿਆਪਕ ਸਰਬਜੀਤ ਕੌਰ (ਕੈਮਿਸਟਰੀ), ਸੁਖਚੈਨ ਸਿੰਘ (ਫਿਜਿਕਸ), ਬਲਰਾਜ ਸਿੰਘ (ਬਾਇਓਲੋਜੀ) ਅਧਿਆਪਕ ਅਤੇ ਅਲਕਾ (ਲੈਕਚਰਾਰ ਅੰਗਰੇਜ਼ੀ) ਅਤੇ ਜਗਦੀਪ ਰਾਜੂ (ਅੰਗਰੇਜ਼ੀ ਮਾਸਟਰ) ਵੱਲੋਂ ਆਪਣੀ ਦੇਖਰੇਖ ਹੇਠ ਵਿਸ਼ੇ ਨਾਲ ਸੰਬੰਧਿਤ ਚਾਰਟ ਅਤੇ ਕਿਰਿਆਵਾਂ ਕਰਵਾਈਆਂ ਗਈਆਂ। ਇਸ ਦੌਰਾਨ ਸਰਬਜੀਤ ਕੌਰ ਨੇ ਦੱਸਿਆ ਕਿ ਇਹ ਮੇਲੇ ਵਿਦਿਆਰਥੀਆਂ ਲਈ ਜਰੂਰੀ ਹਨ ਅਤੇ ਉਹਨਾਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਪੜਨ ਸਬੰਧੀ ਹੋਰ ਰੁਚੀ ਪੈਦਾ ਹੋਵੇਗੀ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।