ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣ ਸਬੰਧੀ ਵਿਸ਼ਾਲ ਸਮਾਗਮ
ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਣ ਦੀ ਮੰਗ ਲਈ ਪਠਾਨਕੋਟ ਵਿੱਚ ਵਿਸ਼ਾਲ ਸਮਾਗਮ
Publish Date: Tue, 28 Apr 2026 04:29 PM (IST)
Updated Date: Wed, 29 Apr 2026 04:02 AM (IST)

ਆਰ. ਸਿੰਘ/ ਨਰਿੰਦਰ ਨਿੰਦੀ, ਪੰਜਾਬੀ ਜਾਗਰਣ, ਪਠਾਨਕੋਟ : ਗਊ ਸੇਵਾ ਸਨਮਾਨ ਅਭਿਆਨ ਦੇ ਤਹਿਤ ਰਾਮ ਲੀਲਾ ਗਰਾਊਂਡ ਪਠਾਨਕੋਟ ਵਿਖੇ ਗਊ ਸੇਵਾ ਨਾਲ ਸੰਬੰਧਿਤ ਸੰਸਥਾਵਾਂ ਗਊ ਸੇਵਾ ਸੰਗਠਨ, ਗਊਸ਼ਾਲਾ ਕੈਟਲ ਪੌਂਡ ਡੇਅਰੀਵਾਲ ਅਤੇ ਗੋਪਾਲ ਧਾਮ ਗਊਸ਼ਾਲਾ ਪਠਾਨਕੋਟ ਵੱਲੋਂ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਗਊ ਭਗਤ ਅਤੇ ਸਮਾਜ ਸੇਵੀ ਇਕੱਠੇ ਹੋਏ ਅਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਐਸਡੀਐਮ ਪਠਾਨਕੋਟ ਨੂੰ ਮੈਮੋਰੈਂਡਮ ਸੌਂਪਿਆ ਗਿਆ। ਮੈਮੋਰੈਂਡਮ ਰਾਹੀਂ ਮੰਗ ਕੀਤੀ ਗਈ ਕਿ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਿੱਤਾ ਜਾਵੇ, ਦੇਸ਼ ਭਰ ਵਿੱਚ ਗਊ ਹੱਤਿਆ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਅਤੇ ਗਊ ਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਜਾਣ। ਬੁਲਾਰਿਆਂ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਅਤੇ ਸਨਾਤਨ ਧਰਮ ਵਿੱਚ ਗਊ ਮਾਤਾ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਦਾ ਸਨਮਾਨ ਕਰਨਾ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਗਊ ਸੇਵਾ ਸੰਗਠਨ ਡੇਅਰੀਵਾਲ ਦੇ ਪ੍ਰਧਾਨ ਮਨਮਹੇਸ਼ ਬਿੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਊ ਮਾਤਾ ਸਾਡੀ ਸੰਸਕ੍ਰਿਤੀ ਅਤੇ ਆਸਥਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗਊ ਮਾਤਾ ਨੂੰ ਸੜਕਾਂ ਤੇ ਅਵਾਰਾ ਛੱਡਣਾ ਇਸ ਦਾ ਅਪਮਾਨ ਹੈ ਅਤੇ ਸਰਕਾਰ ਨੂੰ ਤੁਰੰਤ ਕਦਮ ਚੁੱਕਦਿਆਂ ਗਊਆਂ ਦੀ ਸੰਭਾਲ ਲਈ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇ ਕੇ ਦੇਸ਼ ਭਰ ਵਿੱਚ ਗਊ ਹੱਤਿਆ ਤੇ ਪੂਰੀ ਪਾਬੰਦੀ ਲਗਾਈ ਜਾਵੇ। ਇਸ ਮੌਕੇ ਵਿਧਾਇਕ ਅਸ਼ਵਨੀ ਸ਼ਰਮਾ, ਪ੍ਰਧਾਨ ਮਨਮਹੇਸ਼ ਬਿੱਲਾ (ਗਊ ਸੇਵਾ ਸੰਗਠਨ ਡੇਅਰੀਵਾਲ), ਪ੍ਰਧਾਨ ਵਿਜੇ ਪਾਸੀ (ਗੋਪਾਲ ਧਾਮ ਗਊਸ਼ਾਲਾ ਪਠਾਨਕੋਟ), ਐਸਡੀਐਮ ਅਰਸਪ੍ਰੀਤ ਸਿੰਘ, ਰੰਜਨਾ ਮਹਾਜਨ, ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਪਠਾਨਕੋਟ ਵਪਾਰ ਮੰਡਲ ਪ੍ਰਧਾਨ ਮਨਿੰਦਰ ਸਿੰਘ ਲੱਕੀ, ਚੇਅਰਮੈਨ ਅਨਿਲ ਮਹਾਜਨ, ਮਨਮੋਹਨ ਕਾਲਾ, ਨੀਲਮ ਸੈਣੀ, ਸਰੋਜ ਸ਼ਰਮਾ, ਰਜਨੀ, ਮਮਤਾ ਅਗਰਵਾਲ, ਰੇਖਾ ਸ਼ਰਮਾ, ਨੰਦ ਪ੍ਰਕਾਸ਼, ਸ਼ਸ਼ੀ ਮਹਾਜਨ, ਐਡਵੋਕੇਟ ਸੁਸ਼ੀਲ ਸ਼ਰਮਾ, ਰਜਿੰਦਰ ਮਹਾਜਨ, ਡਾਕਟਰ ਹਰੀ ਕ੍ਰਿਸ਼ਨ, ਵਿਨੋਦ ਅਗਰਵਾਲ, ਵਿਮਲ ਛਾਬੜਾ, ਅਸ਼ੋਕ, ਰਕੇਸ਼ ਮਹਾਜਨ, ਸਤੀਸ਼ ਮਹਿੰਦਰੂ, ਚਾਚਾ ਵੇਦ ਪ੍ਰਕਾਸ਼, ਡਾਕਟਰ ਐਮਐਲ ਅੱਤਰੀ ਤੋਂ ਇਲਾਵਾ ਵੱਡੀ ਗਿਣਤੀ ’ਚ ਗਊ ਭਗਤ ਮੌਜੂਦ ਸਨ।