ਮੌਤ ਏਦਾਂ ਵੀ ਆਉਂਦੀ ਏ... ਸਬਜ਼ੀ ਲੈਣ ਗਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਕਸਬਾ ਕਲਾਨੌਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕਲਾਨੌਰ ਤੇ ਬਾਜ਼ਾਰਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਫ਼ਲ ਫਰੂਟ ਤੇ ਸਬਜ਼ੀ ਵੇਚਣ ਸਮੇਂ ਰੌਣਕਾਂ ਲਾਉਣ ਵਾਲੇ ਨਾਮਵਾਰ ਸਬਜ਼ੀ ਵਿਕਰੇਤਾ ਸੋਹਨ ਲਾਲ ਦੀ ਸਬਜੀ ਲੈਣ ਗਏ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ
Publish Date: Fri, 17 Apr 2026 05:37 PM (IST)
Updated Date: Fri, 17 Apr 2026 05:40 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਗੁਰਦਾਸਪੁਰ : ਕਸਬਾ ਕਲਾਨੌਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕਲਾਨੌਰ ਤੇ ਬਾਜ਼ਾਰਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਫ਼ਲ ਫਰੂਟ ਤੇ ਸਬਜ਼ੀ ਵੇਚਣ ਸਮੇਂ ਰੌਣਕਾਂ ਲਾਉਣ ਵਾਲੇ ਨਾਮਵਾਰ ਸਬਜ਼ੀ ਵਿਕਰੇਤਾ ਸੋਹਨ ਲਾਲ ਦੀ ਸਬਜੀ ਲੈਣ ਗਏ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਉਸ ਦੇ ਭਰਾ ਮੋਹਨ ਲਾਲ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਦੋਵੇਂ ਭਰਾ ਸੋਹਨ ਲਾਲ ਨਾਲ ਆਪਣੀ ਗੱਡੀ ਤੇ ਸਬਜ਼ੀ ਅਤੇ ਫ਼ਲ ਫਰੂਟ ਖਰੀਦਣ ਲਈ ਅੰਮ੍ਰਿਤਸਰ ਸਬਜ਼ੀ ਮੰਡੀ ਗਿਆ ਹੋਇਆ ਸੀ ਕਿ ਇਸ ਦੌਰਾਨ ਅਚਾਨਕ ਉਸ ਨੂੰ ਘਬਰਾਹਟ ਮਹਿਸੂਸ ਹੋਣ ਉਪਰੰਤ ਦਿਲ ਦਾ ਦੌਰਾ ਪੈ ਗਿਆ ਅਤੇ ਤੁਰੰਤ ਉਸ ਦੀ ਮੌਤ ਹੋ ਗਈ। ਇਸ ਮੌਕੇ ਕਸਬਾ ਕਲਾਨੌਰ ਦੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਧਰਮੀ ਫੌਜੀ, ਪ੍ਰੀਤ ਕਲਾਨੌਰ ,ਜੰਗ ਬਹਾਦਰ , ਰਾਜੂ ਕੁਮਾਰ, ਪ੍ਰਦੀਪ ਕੁਮਾਰ, ਰੋਜੀ ਢੀਂਗੀ, ਸੈਂਡੀ ਅਗਰਵਾਲ, ਨਰਿੰਦਰ ਨੀਤੀ, ਬੂਟੀ ਰਾਮ, ਸੰਦੀਪ ਕੁਮਾਰ, ਸਰਪੰਚ ਹਰਦੀਪ ਸਿੰਘ ਮਠਾੜੂ ਆਦਿ ਵੱਲੋਂ ਸੋਹਨ ਲਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਸੋਹਨ ਲਾਲ ਵੱਲੋਂ ਰਾਤ ਵੇਲੇ ਬਾਜ਼ਾਰਾਂ ਵਿੱਚ ਫਰੂਟ ਵੇਚਣ ਤੋਂ ਇਲਾਵਾ ਅੱਜ ਸਵੇਰੇ ਵੀ ਦੁਕਾਨਦਾਰਾਂ ਨੂੰ ਦਸਤ ਪੰਜਾ ਕਰਕੇ ਗਿਆ ਸੀ। ਉਹਨਾਂ ਦੱਸਿਆ ਕਿ ਸੋਹਨ ਲਾਲ ਮਿਹਨਤੀ ਇਨਸਾਨ ਸੀ।