ਪਾਕਿ ਨੂੰ ਖ਼ੁਫੀਆ ਜਾਣਕਾਰੀ ਭੇਜਣ ਵਾਲਾ ਗ੍ਰਿਫ਼ਤਾਰ, ਆਪ੍ਰੇਸ਼ਨ ਸਿੰਧੂਰ ਦਾ ਵੀ ਦਿੱਤਾ ਸੀ ਇਨਪੁੱਟ; ਜਾਂਚ 'ਚ ਜੁਟੀ ਪੁਲਿਸ
ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਅੰਦਰ ਬੀਐੱਸਐੱਫ ਅਤੇ ਫੌਜ ਦੀਆਂ ਚੌਕੀਆਂ ਦੀਆਂ ਖੁਫੀਆ ਜਾਣਕਾਰੀ ਪਾਕਿਸਤਾਨ ਭੇਜਣ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
Publish Date: Sun, 05 Oct 2025 07:55 PM (IST)
Updated Date: Sun, 05 Oct 2025 07:57 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਅੰਦਰ ਬੀਐੱਸਐੱਫ ਅਤੇ ਫੌਜ ਦੀਆਂ ਚੌਕੀਆਂ ਦੀਆਂ ਖੁਫੀਆ ਜਾਣਕਾਰੀ ਪਾਕਿਸਤਾਨ ਭੇਜਣ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੇ ਤਿੰਨੋਂ ਮੁਲਜ਼ਮ ਇੱਕ ਸਾਲ ਤੋਂ ਸਰਹੱਦੀ ਖੇਤਰ ਦੀਆਂ ਖ਼ੁਫੀਆ ਰਿਪੋਰਟਾਂ ਸਰਹੱਦ ਪਾਰ ਭੇਜ ਰਹੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੀ ਪੁਲਿਸ ਚੌਕੀ ਮਾਲੇਵਾਲ ਦੇ ਇੰਚਾਰਜ ਏਐੱਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਤਲਵੰਡੀ ਰਾਮਾ ਦੇ ਨਜ਼ਦੀਕ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਜਾਣਕਾਰੀ ਪਾਕਿਸਤਾਨ ਬੈਠੇ ਦੋਸਤ ਨੂੰ ਭੇਜਦੇ ਸਨ। ਦਲਜੀਤ ਸਿੰਘ ਤੇ ਗੁਰਦੀਪ ਸਿੰਘ ਵਾਸੀਆਨ ਪਿੰਡ ਰਸੂਲਪੁਰ ਅਤੇ ਗੁਰਜੰਟ ਸਿੰਘ ਉਰਫ ਜੰਟੀ ਉਰਫ ਗੁਰੀ ਵਾਸੀ ਪਿੰਡ ਹਕੀਮਪੁਰ ਥਾਣਾ ਕਲਾਨੌਰ, ਜੋ ਕਿ ਡੇਰਾ ਬਾਬਾ ਨਾਨਕ ਬਾਰਡਰ ਦੇ ਨਾਲ ਲੱਗਦੀਆਂ ਬੀਐੱਸਐੱਫ ਦੀਆਂ ਚੌਕੀਆਂ ਅਤੇ ਹੋਰ ਡਿਫੈਂਸ ਦੇ ਵੱਖ-ਵੱਖ ਡੈਪਾਂ ਆਦਿ ਦੀ ਸੈਮਫਰ ਇਨਮਰਫੇਸ਼ਨ ਸਮਾਰਟ ਫੋਨਾਂ ਵਿਚ ਕੈਚ ਕਰ ਕੇ ਪਾਕਿਸਤਾਨ ਭੇਜਦੇ ਸਨ।
ਉਕਤ ਮੁਲਜ਼ਮਾਂ ਨੇ ਆਪੇ੍ਰਸ਼ਨ ਸਿੰਧੂਰ ਦੌਰਾਨ 15 ਅਗਸਤ ਨੂੰ ਵੀ ਗੈਸਟਿਵ ਇਨਫਰਮੇਸ਼ਨ ਪਾਕਿਸਤਾਨ ਭੇਜੀ ਹੈ। ਉਕਤ ਤਿੰਨਾਂ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਵਿਖੇ ਮਾਮਲਾ ਕਰਨ ਉਪਰੰਤ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦਲਜੀਤ ਸਿੰਘ ਦਾ ਪਿਤਾ ਜੋਰਾਵਰ ਸਿੰਘ ਵੀ ਐੱਨਡੀਪੀਸੀ ਮਾਮਲੇ ਦੇ ਵਿੱਚ ਇੱਕ ਸਾਲ ਤੋਂ ਜੇਲ ’ਚ ਬੰਦ ਹੈ। ਦਲਜੀਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਪਾਕਿਸਤਾਨ ’ਚ ਬੈਠੇ ਇੱਕ ਦੋਸਤ ਨਾਲ ਸਾਰੀ ਜਾਣਕਾਰੀ ਇਧਰੋਂ-ਉਧਰ ਸਾਂਝੀ ਕਰਦੇ ਸਨ।