ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸ਼ੁਭਕਰਨ ਸਿੰਘ ਨੂੰ ਕੀਤਾ ਯਾਦ
ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸ਼ੁਭਕਰਨ ਸਿੰਘ ਨੂੰ ਕੀਤਾ ਗਿਆ ਯਾਦ
Publish Date: Sat, 21 Feb 2026 06:04 PM (IST)
Updated Date: Sun, 22 Feb 2026 04:10 AM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸ਼ਨਿੱਚਰਵਾਰ ਬਟਾਲਾ ਦੀ ਦਾਣਾ ਮੰਡੀ ਦੇ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੀ ਸਾਂਝੀ ਕਾਲ ਦੇ ਉੱਤੇ ਕਿਸਾਨੀ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ 16 ਜੋਨਾਂ ਦੇ ਵਿੱਚੋਂ ਵੱਡੀ ਗਿਣਤੀ ’ਚ ਨੌਜਵਾਨ ਬੀਬੀਆਂ ਬਜ਼ੁਰਗ ਸ਼ਾਮਿਲ ਹੋਈਆਂ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਸ਼ੁਭਕਰਨ ਸਿੰਘ ਸ਼ੰਭੂ ਖਨੌਰੀ ਬਾਰਡਰ ’ਚ 21 ਫਰਵਰੀ 2024 ਨੂੰ ਖਨੌਰੀ ਬਾਰਡਰ ਦੇ ਉੱਤੇ ਹਰਿਆਣੇ ਦੀ ਸਰਕਾਰ ਦੀ ਗੋਲੀ ਦਾ ਸ਼ਿਕਾਰ ਹੋਇਆ ਸੀ ਅਤੇ ਜਮਹੂਰੀ ਹੱਕਾਂ ਦੀ ਰਾਖੀ ਕਰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਹੋ ਗਿਆ ਸੀ। ਇਸ ਮੌਕੇ ਅੰਦੋਲਨ ਦੌਰਾਨ ਸ਼ੰਭੂ ਤੇ ਖਨੌਰੀ ਮੋਰਚੇ ਦੇ ਵਿੱਚ ਲੱਗਭੱਗ 42 ਸ਼ਹੀਦ ਹੋਏ ਕਿਸਾਨਾਂ ਨੂੰ ਸਮਾਗਮ ਦੀ ਆਰੰਭਤਾ ’ਤੇ ਯਾਦ ਕੀਤਾ। ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਤੇ ਬਿਜਲੀ ਸੋਧ ਬਿੱਲ 2025 ਕਿਸਾਨਾਂ ਮਜ਼ਦੂਰਾਂ ਦੇ ਲਈ ਮੌਤ ਦਾ ਸਮਝੌਤਾ ਬਣ ਕੇ ਉਭਰੇਗਾ। ਇਸ ਮੌਕੇ ਲਖਵਿੰਦਰ ਸਿੰਘ ਵਰਿਆਮ ਨੰਗਲ, ਜ਼ੋਨ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ, ਰਸ਼ਪਾਲ ਸਿੰਘ ਚੀਮਾ, ਕਵਲਜੀਤ ਸਿੰਘ ਪੰਜਗਰਾਈਆਂ, ਗੁਰਜੀਤ ਸਿੰਘ ਬੱਲੜਵਾਲ, ਰਸ਼ਪਾਲ ਸਿੰਘ ਪਰਥ, ਅਨੂਪ ਸਿੰਘ ਸੁਲਤਾਨੀ, ਝਿਰਮਲ ਸਿੰਘ ਬੱਜੂਮਾਨ, ਹਰਜੀਤ ਸਿੰਘ ਲੀਲ ਕਲਾਂ, ਕੁਲਬੀਰ ਸਿੰਘ ਕਾਹਲੋਂ, ਹਰਜਿੰਦਰ ਸਿੰਘ ਬੁਜਿਆਂਵਾਲ, ਪਰਵਿੰਦਰ ਸਿੰਘ ਚੀਮਾ, ਬੀਬੀ ਬਲਬੀਰ ਕੌਰ, ਬੀਬੀ ਹਰਜੀਤ ਕੌਰ, ਦੇਸਾ ਸਿੰਘ, ਬਲਦੇਵ ਸਿੰਘ ਪੰਡੋਰੀ, ਬਲਵਿੰਦਰ ਸਿੰਘ ਪਠਾਨਕੋਟ ਆਦਿ ਆਗੂ ਹਾਜ਼ਰ ਸਨ।