ਕਿਲੀ ਚਹਿਲਾਂ 'ਆਪ' ਰੈਲੀ ਦਾ ਵਿਵਾਦ ਪਹੁੰਚਿਆ PMO: MP ਰੰਧਾਵਾ ਨੇ ਸੰਵਿਧਾਨਕ ਅਨਿਯਮਤਾਵਾਂ ਵਿਰੁੱਧ ਕੀਤੀ ਸ਼ਿਕਾਇਤ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੰਸਦ ਸੁਖਜਿੰਦਰ ਰੰਧਾਵਾ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਦਿੱਲੀ ਵਿਖੇ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਸੰਵਿਧਾਨਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਉਪਰੋਕਤ ਕਿਲੀ ਚਹਿਲਾਂ ਵਿੱਚ ਰੈਲੀ, ਜਿਸ ਨੂੰ ਰਾਜ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵੱਜੋਂ ਆਯੋਜਿਤ ਕੀਤਾ ਗਿਆ ਪਰ ਇਸ ਰੈਲੀ ਦੇ ਇੱਕਠ ਦਾ ਚਰਿੱਤਰ ਜਿਸ ਵਿੱਚ ਪਾਰਟੀ ਦੇ ਝੰਡਿਆਂ ਦਾ ਪ੍ਰਦਰਸ਼ਨ, ਰੈਲੀ ਵਿੱਚ ਇਕੱਤਰ ਲੋਕਾਂ ਵੱਲੋਂ ਪੱਖਪਾਤੀ ਨਾਅਰੇਬਾਜ਼ੀ, ਆਪ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਮੁੱਖ ਮਹਿਮਾਨ ਵੱਜੋਂ ਅਤੇ ਦਿੱਲੀ ਦੇ ਆਪ ਨੇਤਾਵਾਂ ਦੀ ਮੌਜੂਦਗੀ ਇਸ ਰੈਲੀ ਨੂੰ
Publish Date: Tue, 17 Feb 2026 12:18 PM (IST)
Updated Date: Tue, 17 Feb 2026 12:22 PM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ - ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੰਸਦ ਸੁਖਜਿੰਦਰ ਰੰਧਾਵਾ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਦਿੱਲੀ ਵਿਖੇ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਸੰਵਿਧਾਨਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਉਪਰੋਕਤ ਕਿਲੀ ਚਹਿਲਾਂ ਵਿੱਚ ਰੈਲੀ, ਜਿਸ ਨੂੰ ਰਾਜ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਿੱਸੇ ਵੱਜੋਂ ਆਯੋਜਿਤ ਕੀਤਾ ਗਿਆ ਪਰ ਇਸ ਰੈਲੀ ਦੇ ਇੱਕਠ ਦਾ ਚਰਿੱਤਰ ਜਿਸ ਵਿੱਚ ਪਾਰਟੀ ਦੇ ਝੰਡਿਆਂ ਦਾ ਪ੍ਰਦਰਸ਼ਨ, ਰੈਲੀ ਵਿੱਚ ਇਕੱਤਰ ਲੋਕਾਂ ਵੱਲੋਂ ਪੱਖਪਾਤੀ ਨਾਅਰੇਬਾਜ਼ੀ, ਆਪ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਮੁੱਖ ਮਹਿਮਾਨ ਵੱਜੋਂ ਅਤੇ ਦਿੱਲੀ ਦੇ ਆਪ ਨੇਤਾਵਾਂ ਦੀ ਮੌਜੂਦਗੀ ਇਸ ਰੈਲੀ ਨੂੰ ਪੂਰੀ ਤਰ੍ਹਾਂ ਰਾਜਨੀਤਕ ਰੈਲੀ ਸਾਬਿਤ ਕਰਦੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਹੁਰਾਂ ਕਿਹਾ ਕਿ ਇਹੀ ਨਹੀਂ ਉਕਤ ਨੇਤਾਵਾਂ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀਆਂ ਗਈਆਂ ਸਿਆਸੀ, ਰਾਜਨੀਤਿਕ ਟਿੱਪਣੀਆਂ ਅਤੇ ਸੰਕੇਤ ਪ੍ਰਤੱਖ ਤੌਰ ਤੇ ਸਾਬਿਤ ਕਰਦੇ ਹਨ ਕਿ ਇਸ ਸਮਾਗਮ ਵਿੱਚ ਸੱਤਾਧਿਰ ਨੇ ਸਰਕਾਰੀ ਪ੍ਰੋਗਰਾਮ ਦੀ ਇਸ ਰੈਲੀ ਨੂੰ ਬੜੇ ਯੋਜਨਾਬੱਧ ਢੰਗ ਨਾਲ ਸੰਵਿਧਾਨ ਦੀ ਧੱਜੀਆਂ ਉਡਾਉਂਦੇ ਹੋਏ ਰਾਜਨੀਤਿਕ ਪਲੇਟਫਾਰਮ ਵੱਜੋਂ ਵਰਤਿਆ ਹੈ। ਇਸ ਰੈਲੀ ਵਿੱਚ ਮੁੱਖ ਸਕੱਤਰ ਪੰਜਾਬ,ਡੀਜੀਪੀ ਪੰਜਾਬ ਦੀ ਮੌਜੂਦਗੀ ਅਤੇ ਭਾਗੀਦਾਰੀ ਵੀ ਆਲ ਇੰਡੀਆ ਸਰਵਸਿਜ਼ ( ਆਚਰਣ) ਨਿਯਮਾਂ 1968 ਦੇ ਬਿਲਕੁਲ ਉਲਟ ਹੈ, ਜਿਸ ਨੇ ਸਿਵਲ ਸੇਵਾ ਅਤੇ ਪੁਲਿਸ ਦੀ ਨਿਰਪੱਖਤਾ ਵਿੱਚ ਜਨਤਾ ਦੇ ਵਿਸਵਾਸ਼ ਨੂੰ ਢਾਹ ਲਗਾਈ ਹੈ, ਜਿਸ ਨੇ ਸੱਤਾਧਿਰ ਦੀ ਸ਼ਹਿ ' ਤੇ ਪ੍ਰਸਾਸ਼ਕੀ ਨਿਰਪੱਖਤਾ ਦੇ ਸਿਧਾਂਤ ਨੂੰ ਕਮਜ਼ੋਰ ਕੀਤਾ ਹੈ।
ਰੰਧਾਵਾ ਨੇ ਬੇਨਤੀ ਕੀਤੀ ਕਿ ਸੰਸਥਾਗਤ ਯੋਗਤਾ ਅਤੇ ਸੰਵਿਧਾਨਕ ਨਿਯਮਾਂ ਨੂੰ ਸੁਰੱਖਿਅਤ ਕਰਨ ਤਹਿਤ ਅਤੇ ਸਾਡੀ ਲੋਕਤਾਂਤਰਿਕ ਪ੍ਰਣਾਲੀ ਦੀ ਮਜ਼ਬੂਤੀ ਹਿਤ ਰਾਜਨੀਤਕ ਪਲੇਟਫਾਰਮਾਂ ਅਤੇ ਸਥਾਈ ਸਿਵਿਲ ਸੇਵਾ ਵਿਚਕਾਰ ਅਲਿਹਦਾ ਅਸਤਿਤਵ ਦੀ ਇੱਕ ਸੀਮਾ ਨੂੰ ਸਪਸ਼ਟ ਕਰਦੇ ਹੋਏ ਉਕਤ ਬਾਰੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲੋਂ ਸਪਸ਼ਟੀਕਰਨ ਮੰਗਿਆ ਜਾਵੇ ਅਤੇ ਇਸ ਸਮੁੱਚੇ ਮਾਮਲੇ ਉੱਤੇ ਵਿਚਾਰ ਕੀਤੀ ਜਾਵੇ ਜੋ ਲੋਕਤਾਂਤਰਿਕ ਮੁੱਲਾਂ ਦਾ ਸ਼ਰੇਆਮ ਉਪਹਾਸ ਹੈ।