ਸ਼ਰੀਰ ਨੂੰ ਹਾਈਡ੍ਰੇਟ ਰੱਖਣ ਲਈ ਜ਼ਿਆਦਾ ਪਾਣੀ ਪੀਣਾ ਜ਼ਰੂਰੀ
ਗਰਮੀ ਦੇ ਮੌਸਮ ਵਿੱਚ ਸ਼ਰੀਰ ਨੂੰ ਹਾਈਡ੍ਰੇਟ ਰੱਖਣ ਲਈ ਜ਼ਿਆਦਾ ਪਾਣੀ ਪੀਣਾ ਜ਼ਰੂਰੀ : ਡਾ. ਫਤਿਹ ਸਿੰਘ
Publish Date: Tue, 28 Apr 2026 03:52 PM (IST)
Updated Date: Wed, 29 Apr 2026 04:02 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬਾਰਡਰ ਏਰੀਏ ਦੇ ਮਰੀਜ਼ਾਂ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾ ਰਹੇ ਹੋਪ ਹਸਪਤਾਲ ਕਲਾਨੌਰ ਦੇ ਡਾਕਟਰ ਫਤਿਹ ਸਿੰਘ ਨੇ ਕਿਹਾ ਕਿ ਇਸ ਸਮੇਂ ਪੈ ਰਹੀ ਅੱਤ ਦੀ ਗਰਮੀ ਤੋਂ ਆਪਣੀ ਸਿਹਤ ਨੂੰ ਬਚਾਉਣ ਲਈ ਵੱਧ ਤੋਂ ਵੱਧ ਪਾਣੀ ਪੀਣ ਦੇ ਨਾਲ ਨਾਲ ਗੂੰਦ ਕਤੀਰਾ ਨੂੰ ਆਪਣੀ ਡਾਇਟ ਵਿਚ ਸ਼ਾਮਲ ਕਰੋ। ਇਹ ਠੰਡੀ ਤਸੀਰ ਵਾਲਾ ਡਰਿੰਕ ਹੈ। ਇਹ ਸਾਡੇ ਸਰੀਰ ਨੂੰ ਇਸ ਗਰਮੀ ਵਾਲੇ ਮੌਸਮ ਵਿੱਚ ਵੀ ਠੰਢਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਣ ਲਈ ਸਾਨੂੰ ਵਿਸ਼ੇਸ਼ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਡਾ. ਫਤਿਹ ਨੇ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਰਲ ਪਦਾਰਥ ਜਿਵੇਂ ਕਿ ਪਾਣੀ, ਲੱਸੀ, ਨਿੰਬੂ ਪਾਣੀ ਆਦਿ ਪੀ ਕੇ ਹੀ ਨਿਕਲਿਆ ਜਾਵੇ। ਗਰਮੀ ਤੋਂ ਬਚਣ ਲਈ ਜੇਕਰ ਜ਼ਰੂਰਤ ਅਨੁਸਾਰ ਬਾਹਰ ਨਿਕਲਣਾ ਵੀ ਪੈਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਬੈਠਣ ਲਈ ਥਾਂ ਠੰਡੀ ਹੋਵੇ। ਉਨ੍ਹਾਂ ਕਿਹਾ ਗਰਮੀ ਦੇ ਮੌਸਮ ਵਿਚ ਸ਼ਰੀਰ ਨੂੰ ਹਾਈਡ੍ਰੇਟ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ । ਜ਼ਿਆਦਾ ਭਾਰੀ ਖਾਣਾ ਨਾ ਖਾ ਕੇ ਸਲਾਦ ਤੇ ਫਰੂਟ ਨੂੰ ਆਪਣੀ ਡਾਇਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਕੋਲਡਰਿੰਕਸ ਪੀਣ ਤੋਂ ਬਚਣਾ ਚਾਹੀਦਾ ਹੈ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਉਹਨਾਂ ਨੂੰ ਦੁਪਹਿਰ ਵੇਲੇ ਧੁੱਪ ਵਿੱਚ ਘਰ ਤੋਂ ਬਾਹਰ ਨਾ ਜਾਣ ਦੇਵੋ।