ਰਾਮਲੀਲਾ ਗ੍ਰਾਊਂਡ ’ਚ ਜਨਤਾ ਲਈ ਬੈਂਚ ਲਗਾਏ
ਰਾਮਲੀਲਾ ਗ੍ਰਾਊਂਡ ਵਿੱਚ ਬੈਂਚਾਂ ਦੀ ਸਥਾਪਨਾ
Publish Date: Sun, 22 Mar 2026 04:22 PM (IST)
Updated Date: Sun, 22 Mar 2026 04:25 PM (IST)

ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਸੀਨੀਅਰ ਸਿਟੀਜ਼ਨ ਵੈੱਲਫੇਅਰ ਕਲੱਬ ਪਠਾਨਕੋਟ ਵੱਲੋਂ ਸਮਾਜ ਸੇਵਾ ਦੇ ਲਗਾਤਾਰ ਯਤਨਾਂ ਤਹਿਤ ਪ੍ਰੋਜੈਕਟ ਨੰਬਰ-4 ਦੇ ਅਧੀਨ ਰਾਮਲੀਲਾ ਗ੍ਰਾਊਂਡ ਪਠਾਨਕੋਟ ਵਿਚ ਆਮ ਜਨਤਾ ਦੀ ਸਹੂਲਤ ਲਈ ਬੈਂਚਾਂ ਦੀ ਸਥਾਪਨਾ ਕੀਤੀ ਗਈ। ਇਸ ਉਪਰਾਲੇ ਨਾਲ ਸਵੇਰੇ-ਸ਼ਾਮ ਸੈਰ ਕਰਨ ਆਉਣ ਵਾਲੇ ਬਜ਼ੁਰਗਾਂ, ਮਹਿਲਾਵਾਂ ਤੇ ਹੋਰ ਲੋਕਾਂ ਨੂੰ ਬੈਠਣ ਲਈ ਸੁਵਿਧਾ ਪ੍ਰਾਪਤ ਹੋਵੇਗੀ। ਕਲੱਬ ਦੇ ਇਸ ਲੋਕ ਭਲਾਈ ਦੇ ਕੰਮ ਨੂੰ ਸਥਾਨਕ ਲੋਕਾਂ ਵੱਲੋਂ ਵੀ ਕਾਫੀ ਸਰਾਹਿਆ ਗਿਆ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਇੰਜੀਨੀਅਰ ਰਵੀ ਚੌਧਰੀ ਨੇ ਸਮਾਗਮ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਸੀਨੀਅਰ ਸਿਟੀਜ਼ਨ ਵੈੱਲਫੇਅਰ ਕਲੱਬ ਹਮੇਸ਼ਾ ਸਮਾਜਿਕ ਸੇਵਾ ਦੇ ਕਾਰਜਾਂ ਲਈ ਵਚਨਬੱਧ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਲੋਕ ਭਲਾਈ ਨਾਲ ਜੁੜੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਸਮਾਜ ਸੇਵਕ ਡਾ. ਤਰਸੇਮ ਸਿੰਘ, ਖਜ਼ਾਨਚੀ ਆਦਰਸ਼ ਅਗਰਵਾਲ, ਪ੍ਰੋਜੈਕਟ ਇੰਚਾਰਜ ਅਵਤਾਰ ਅਬਰੋਲ, ਸਕੱਤਰ ਨਾਗੇਸ਼ ਸ਼ਰਮਾ, ਪੀਆਰਓ ਹਰੀਸ਼ ਮਹਾਜਨ, ਐੱਸਪੀ ਗੁਪਤਾ, ਤਰਲੋਕ ਸ਼ਰਮਾ, ਸਤੀਸ਼ ਪਾਸੀ, ਬਲਬੀਰ ਮਹਾਜਨ, ਸੁਭਾਸ਼ ਮਨਚੰਦਾ, ਡਾ. ਵਰਿੰਦਰ ਗੁਪਤਾ ਤੇ ਪੀਪੀ ਆਨੰਦ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਮੌਜ਼ੂਦ ਸਨ। ਸਮਾਗਮ ਦੇ ਅੰਤ ਵਿਚ ਪ੍ਰਧਾਨ ਇੰਜੀਨੀਅਰ ਰਵੀ ਚੌਧਰੀ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਪ੍ਰੋਜੈਕਟ ਇੰਚਾਰਜ ਅਵਤਾਰ ਅਬਰੋਲ ਦੇ ਵਿਸ਼ੇਸ਼ ਯੋਗਦਾਨ ਦੀ ਸਰਾਹਨਾ ਕੀਤੀ।