ਵਿਦਿਆਰਥੀਆਂ ਨੂੰ ਕੂੜਾ ਕਰਕਟ ਦੇ ਸੁਚੱਜੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ
ਵਿਦਿਆਰਥੀਆਂ ਨੂੰ ਕੂੜਾ ਕਰਕਟ ਦੇ ਸੁਚੱਜੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ
Publish Date: Thu, 12 Dec 2024 05:01 PM (IST)
Updated Date: Thu, 12 Dec 2024 05:05 PM (IST)
ਵਿਦਿਆਰਥੀਆਂ ਨੂੰ ਕੂੜਾ ਕਰਕਟ ਦੇ ਸੁਚੱਜੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਪੰਜਾਬ ਮਿਊਸੀਪਲ ਬੁਨਿਆਦੀ ਢਾਂਚੇ (ਸਥਾਨਕ ਸਰਕਾਰਾਂ ਵਿਭਾਗ) ਵੱਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਕੂੜਾ-ਕਰਕਟ ਨੂੰ ਸਹੀ ਢੰਗ ਨਾਲ ਮੁੜ ਵਰਤੋਂ ’ਚ ਲਿਆਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਰਚੋਵਾਲ ਵਿਖੇ ਪ੍ਰਿੰਸੀਪਲ ਲਖਵਿੰਦਰ ਸਿੰਘ ਦੀ ਅਗਵਾਈ ਚ ਹਫਤਾਵਾਰੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਪਹਿਲੇ ਹਫ਼ਤੇ ਵਿਦਿਆਰਥੀਆਂ ਵੱਲੋਂ ਵੈਬੀਨਾਰ ਚ ਸ਼ਮੂਲੀਅਤ ਕੀਤੀ ਗਈ, ਦੂਸਰੇ ਹਫਤੇ ’ਚ ਗਿੱਲੇ ਅਤੇ ਸੁੱਕੇ ਕੂੜੇ ਤੋਂ ਖਾਦ ਬਣਾਉਣ, ਤੀਸਰੇ ਹਫਤੇ ਚ ਰਹਿੰਦ ਖੂੰਹਦ ਪਦਾਰਥਾਂ ਤੋਂ ਕਈ ਤਰ੍ਹਾਂ ਦੇ ਵਰਤਣ ਯੋਗ ਪਦਾਰਥ ਤਿਆਰ ਕਰਵਾਉਣ, ਚੌਥੇ ਹਫਤੇ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਉਣ ਤੋਂ ਇਲਾਵਾ ਚੌਥੇ ਹਫਤੇ ਚ ਵਿਦਿਆਰਥੀਆਂ ਵੱਲੋਂ ਗਲੀਆਂ, ਮੁਹੱਲਿਆਂ ਵਿਚ ਅਤੇ ਘਰਾਂ ਚ ਜਾ ਕੇ ਲੋਕਾਂ ਨੂੰ ਕੂੜੇ ਦੇ ਸਹੀ ਪ੍ਰਬੰਧਨ ਬਾਰੇ ਜਾਗਰੂਕ ਕਰਨ ਸਬੰਧੀ ਕਾਰਜ ਸਕੂਲ ਵੱਲੋਂ ਚਲਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਗਾਈਡ ਅਧਿਆਪਕਾਂ ਦੇ ਸਹਿਯੋਗ ਨਾਲ ਜਿਥੇ ਉਪਰੋਤਕ ਪ੍ਰੋਗਰਾਮਾਂ ਚ ਹਿੱਸਾ ਲਿਆ, ਉਥੇ ਬਟਾਲਾ ਵਿਖੇ ਚੱਲ ਰਹੇ ਕੂੜਾ ਕਰਕਟ ਤੋਂ ਨਵਿਓਣਯੋਗ ਪ੍ਰਾਜੈਕਟ ਦਾ ਦੌਰਾ ਕਰ ਕੇ ਕੂੜਾ-ਕਰਕਟ ਅਤੇ ਰਹਿੰਦ ਖੂੰਦ ਨੂੰ ਮੁੜ ਵਰਤੋਂ ਚ ਲਿਆਉਣ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ।