ਮੁਫਤ ਕਾਨੂੰਨੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ
ਮੁਫਤ ਕਾਨੂੰਨੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ
Publish Date: Sat, 16 May 2026 03:12 PM (IST)
Updated Date: Sun, 17 May 2026 04:00 AM (IST)

ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ ਤਾਰਾਗੜ੍ਹ: ਜ਼ਿਲ੍ਹਾ ਕਨੂਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਚੇਅਰਮੈਨ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਅਤੇ ਸਕੱਤਰ ਪ੍ਰਭਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਤਲੂਰ ਅਤੇ ਛੋਟਾ ਤਲੂਰ ਦੇ ਸਰਪੰਚ ਪਰਸ਼ੋਤਮ ਲਾਲ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਰਨ ਕੁਮਾਰੀ ਦੀ ਪ੍ਰਧਾਨਗੀ ਵਿੱਚ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਐਡਵੋਕੇਟ ਭਾਰਤ ਭੂਸ਼ਣ ਅਤੇ ਪੀਐੱਲਵੀ ਜਗੀਰ ਸਿੰਘ ਲਾਲਕਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਐਡਵੋਕੇਟ ਭਾਰਤ ਭੂਸ਼ਣ ਨੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਅਨੁਸੂਚਿਤ ਜਾਤੀ ਮਹਿਲਾ ਅਤੇ ਬੱਚੇ ਅਪੰਗ ਵਿਅਕਤੀ ਜੇਲ੍ਹ ਵਿੱਚ ਬੰਦ ਕੈਦੀ ਰੋਡ ਐਕਸੀਡੈਂਟ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਬੈਂਕ ਨਾਲ ਸੰਬੰਧਿਤ ਕੇਸ ਲੜਾਈ ਝਗੜੇ ਮਿਡੀਐਸਨ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਨੇ ਦੱਸਿਆ ਕੀ ਜੋ ਲੋਕ ਜਨਰਲ ਕਾਸਟ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਦੀ ਇਨਕਮ 3 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਉਹਨਾਂ ਨੂੰ ਮੁਫਤ ਵਕੀਲ ਅਤੇ ਕੇਸ ਤੇ ਹੋਣ ਵਾਲਾ ਸਾਰਾ ਖਰਚਾ ਅਥਾਰਟੀ ਵੱਲੋਂ ਦਿੱਤਾ ਜਾਂਦਾ ਹੈ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 15100 ਤੇ ਵੀ ਫੋਨ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਕਿਰਨ ਕੁਮਾਰੀ ਸਰਪੰਚ ਪਰਸ਼ੋਤਮ ਲਾਲ, ਨੀਸਾਦੇਵੀ, ਗੁਲਜਾਰ ਚੰਦ, ਰਾਹੁਲ ਸਿੰਘ, ਪਰਮਜੀਤ, ਧਰਮ ਚੰਦ, ਮਮਤਾ ਦੇਵੀ, ਰੀਤੂ ਦੇਵੀ, ਜੋਤ ਸਿੰਘ, ਧਰਮ ਚੰਦ, ਸੋਨੂ ਰਾਣਾ, ਮੋਹਿਤ, ਰਵੀ ਕਾਂਤ, ਰਾਜ ਕੁਮਾਰ, ਰਵਿੰਦਰ ਕੁਮਾਰ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਮੌਜੂਦ ਸਨ।