ਸੇਵਾ ਕਮੇਟੀ ਮੰਦਰ ਆਸ਼ਾਪੂਰਨੀ ਦੀ ਅਹਿਮ ਮੀਟਿੰਗ
ਸੇਵਾ ਕਮੇਟੀ ਮੰਦਰ ਆਸ਼ਾਪੂਰਨੀ ਦੀ ਅਹਿਮ ਮੀਟਿੰਗ
Publish Date: Sun, 21 Sep 2025 04:36 PM (IST)
Updated Date: Mon, 22 Sep 2025 04:00 AM (IST)

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸੇਵਾ ਕਮੇਟੀ ਮੰਦਰ ਮਾਤਾ ਆਸ਼ਾਪੂਰਨੀ ਨੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਦੀ ਪ੍ਰਧਾਨਗੀ ਹੇਠ 55ਵੇਂ ਸਾਲਾਨਾ ਜਾਗਰਣ ਅਤੇ ਮੇਲੇ ਨੂੰ ਮਨਾਉਣ ਲਈ ਮੰਦਰ ਦਫ਼ਤਰ ਵਿਖੇ ਇੱਕ ਮੀਟਿੰਗ ਕੀਤੀ। ਇਸ ਮੌਕੇ ਤੇ ਸਾਲਾਨਾ ਜਾਗਰਣ ਅਤੇ ਮੇਲੇ ਨੂੰ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਹਰ ਸਾਲ ਵਾਂਗ ਮਾਤਾ ਆਸ਼ਾਪੂਰਨੀ ਦਾ 55ਵਾਂ ਸਾਲਾਨਾ ਵਿਸ਼ਾਲ ਜਾਗਰਣ ਅਤੇ ਮੇਲਾ ਐਤਵਾਰ, 12 ਅਕਤੂਬਰ ਨੂੰ ਰਾਮਲੀਲਾ ਗਰਾਊਂਡ ਪਠਾਨਕੋਟ ਵਿਖੇ ਕੀਤਾ ਜਾਵੇਗਾ। ਅੰਤਰਰਾਸ਼ਟਰੀ ਪੰਜਾਬੀ ਗਾਇਕ ਕੰਵਰ ਗਰੇਵਾਲ, ਫਿਲਮ ਪਲੇਬੈਕ ਗਾਇਕ ਮਨਜੀਤ ਸਹੋਤਾ ਅਤੇ ਸ਼ਿਵ ਪਠਾਨਕੋਟੀਆ ਮਹਾਮਾਈ ਦੀ ਉਸਤਤ ਗਾਉਣਗੇ। 11 ਅਕਤੂਬਰ ਸ਼ਨੀਵਾਰ ਨੂੰ ਸ਼ਾਮ 4 ਵਜੇ ਮੰਦਰ ਦੇ ਕੰਪਲੈਕਸ ਤੋਂ ਇੱਕ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਾਗਰਣ ਤੋਂ ਬਾਅਦ 14 ਅਕਤੂਬਰ ਨੂੰ ਸ਼ਾਮ 4 ਵਜੇ ਮੰਦਰ ਦੇ ਕੰਪਲੈਕਸ ਵਿੱਚ ਸੁਚੀ ਪੁਰੀ ਕੜਾਹ ਪ੍ਰਸ਼ਾਦ ਵੰਡਿਆ ਜਾਵੇਗਾ। ਉਨ੍ਹਾਂ ਸਮੁੱਚੇ ਸ਼ਹਿਰ ਅਤੇ ਆਸ-ਪਾਸ ਰਹਿਣ ਵਾਲੇ ਨਿਵਾਸੀਆਂ ਨੂੰ ਜਾਗਰਣ ਅਤੇ ਮੇਲੇ ਵਿੱਚ ਹਾਰਦਿਕ ਸੱਦਾ ਦਿੰਦੇ ਹੋਏ ਮਾਤਾ ਆਸ਼ਾਪੂਰਨੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਬੇਨਤੀ ਕੀਤੀ । ਇਸ ਮੌਕੇ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ, ਕੈਸ਼ੀਅਰ ਧਰਮਪਾਲ ਚੌਹਾਨ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਫੱਤਾ, ਹਰੀਮੋਹਨ ਬਿੱਟਾ, ਅਸ਼ਵਨੀ ਬਜਾਜ ਗੱਪਾ, ਰਾਮਪਾਲ ਭੰਡਾਰੀ, ਆਸ਼ੀਸ਼ ਮਲਹੋਤਰਾ, ਅਸ਼ੋਕ ਬਜਾਜ, ਰਾਕੇਸ਼ ਸ਼ਰਮਾ, ਗੋਪਾਲ, ਭਾਵੁਕ ਮਲਹੋਤਰਾ, ਸੰਨੀ, ਰੋਹਿਤ, ਸੁਦਰਸ਼ਨ ਬਿੱਲਾ ਆਦਿ ਹਾਜ਼ਰ ਸਨ।