ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵਸਦਾ ਪਰਿਵਾਰ, ਪਿਤਾ ਦੀ ਮੌਤ ਤੇ ਪੁੱਤਰ ਗੰਭੀਰ ਜ਼ਖ਼ਮੀ
ਬੀਤੇ ਕੱਲ ਹੋਏ ਸੜਕ ਹਾਦਸੇ ਵਿਚ ਪਿਉ ਦੀ ਮੌਤ ਅਤੇ ਪੁੱਤਰ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਸ਼ੇਖੂਪੁਰ ਦੇ ਇੰਚਾਰਜ ਏਐੱਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਮਾਰਕ ਪੁੱਤਰ ਡੈਨੀਅਲ ਯੂਸਫ ਵਾਸੀ ਕਿਰਪਾਲ ਕਾਲੋਨ ਤੁੰਗ ਬਾਲਾ ਮਜੀਠਾ ਰੋਡ ਅੰਮ੍ਰਿਤਸਰ ਨੇ ਲਿਖਵਾਇਆ ਹੈ ਕਿ ਮੈਂ ਤੇ ਮੇਰੇ ਪਿਤਾ ਡੈਨੀਅਲ ਯੂਸਫ ਬੀਤੇ ਕੱਲ ਦੁਪਹਿਰ 1 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸੀ।
Publish Date: Sat, 30 May 2026 12:23 PM (IST)
Updated Date: Sat, 30 May 2026 12:26 PM (IST)

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਬੀਤੇ ਕੱਲ ਹੋਏ ਸੜਕ ਹਾਦਸੇ ਵਿਚ ਪਿਉ ਦੀ ਮੌਤ ਅਤੇ ਪੁੱਤਰ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਸ਼ੇਖੂਪੁਰ ਦੇ ਇੰਚਾਰਜ ਏਐੱਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਮਾਰਕ ਪੁੱਤਰ ਡੈਨੀਅਲ ਯੂਸਫ ਵਾਸੀ ਕਿਰਪਾਲ ਕਾਲੋਨ ਤੁੰਗ ਬਾਲਾ ਮਜੀਠਾ ਰੋਡ ਅੰਮ੍ਰਿਤਸਰ ਨੇ ਲਿਖਵਾਇਆ ਹੈ ਕਿ ਮੈਂ ਤੇ ਮੇਰੇ ਪਿਤਾ ਡੈਨੀਅਲ ਯੂਸਫ ਬੀਤੇ ਕੱਲ ਦੁਪਹਿਰ 1 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸੀ।
ਜਦੋਂ ਅਸੀਂ ਪਿੰਡ ਸ਼ੇਖੂਪੁਰ ਕਲਾਂ ਵਿਖੇ ਪਹੁੰਚੇ ਤਾਂ ਅੰਮ੍ਰਿਤਸਰ ਸਾਈਡ ਤੋਂ ਆਏ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਸਾਡੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਮੇਰੇ ਪਿਤਾ ਡੈਨੀਅਲ ਯੂਸਫ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਦਕਿ ਮੈਨੂੰ ਗੁੱਝੀਆਂ ਸੱਟਾਂ ਲੱਗ ਗਈਆਂ। ਉਕਤ ਬਿਆਨਕਰਤਾ ਮੁਤਾਬਕ ਹੋਏ ਇਸ ਹਾਦਸੇ ਦੌਰਾਨ ਜਿਥੇ ਸਾਡਾ ਮੋਟਰ ਸਾਈਕਲ ਨੁਕਸਾਨਿਆ ਗਿਆ, ਉਥੇ ਨਾਲ ਹੀ ਮੈਂ ਆਪਣੇ ਪਿਤਾ ਨੂੰ ਤੁਰੰਤ ਇਲਾਜ ਲਈ ਅੱਡਾ ਜੈਂਤੀਪੁਰ ਵਿਖੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮੇਰੇ ਉਕਤ ਪਿਤਾ ਨੂੰ ਮਰਿੱਤ ਕਰਾਰ ਦੇ ਦਿੱਤਾ। ਉਕਤ ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਦਰ ਵਿਖੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ ਹੈ।