ਮਸ਼ੀਨੀ ਯੁੱਗ ਕਾਰਨ ਹੱਥ ਨਾਲ ਦੀਵੇ ਬਣਾਉਣਾ ਹੋਇਆ ਅਲੋਪ
ਮਸ਼ੀਨੀ ਯੁੱਗ ਕਾਰਨ ਹੱਥ ਨਾਲ ਦੀਵੇ ਬਣਾਉਣਾ ਹੋਇਆ ਅਲੋਪ
Publish Date: Sat, 18 Oct 2025 05:37 PM (IST)
Updated Date: Sun, 19 Oct 2025 04:03 AM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਦੀਵਾਲੀ ਤੇ ਸ਼ੁੱਭ ਅਵਸਰ ਮੌਕੇ ਘਰਾਂ ਅਤੇ ਧਾਰਮਿਕ ਸਥਾਨਾਂ ਤੇ ਜਗਾਏ ਜਾਣ ਵਾਲੇ ਮਿੱਟੀ ਦੇ ਦੀਵੇ ਮਸ਼ੀਨੀ ਯੁੱਗ ਕਾਰਨ ਹੱਥਾਂ ਨਾਲ ਦੀਵੇ ਬਣਾਉਣਾ ਅਲੋਪ ਹੋ ਚੁੱਕਾ ਹੈ ਅਤੇ ਜੱਦੀ ਪੁਸ਼ਤੀ ਹੱਥਾਂ ਨਾਲ ਦੀਵੇ ਤਿਆਰ ਕਰਕੇ ਵੇਚਣ ਵਾਲੇ ਖੁਦ ਮਸ਼ੀਨਾਂ ਨਾਲ ਤਿਆਰ ਕੀਤੇ ਗਏ ਦੀਵੇ ਵੇਚ ਰਹੇ ਹਨ। ਪਰਜਾਪਤ ਭਾਈਚਾਰੇ ਨਾਲ ਸਬੰਧਤ ਇਤਿਹਾਸਿਕ ਕਸਬਾ ਕਲਾਨੌਰ ਜਿੱਥੇ ਪਿਛਲੇ ਸਮਿਆਂ ਵਿੱਚ ਸੈਂਕੜੇ ਲੋਕ ਪੋਚੇ ਦੇ ਨਾਲ ਦੀਵੇ ਤਿਆਰ ਕਰਕੇ ਬਾਰਡਰ ਏਰੀਏ ਦੇ ਸੈਂਕੜੇ ਪਿੰਡਾਂ ਵਿੱਚ ਸਪਲਾਈ ਕਰਦੇ ਸਨ ਜਦਕਿ ਇਸ ਸਮੇਂ ਹੱਥੀਂ ਦੀਵੇ ਬਣਾਉਣ ਦਾ ਕੰਮ ਅਲੋਪ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜੱਦੀ ਪੁਸ਼ਤੀ ਮਿੱਟੀ ਦੇ ਦੀਵੇ ਬਣਾਉਣ ਦਾ ਕਾਰੋਬਾਰ ਕਰਦੇ ਆ ਰਹੇ ਸੂਬਾ ਸਿੰਘ ਨੇ ਦੱਸਿਆ ਕਿ ਉਸ ਦਾ ਦਾਦੇ ਅਤੇ ਪਿਤਾ ਤੋਂ ਇਲਾਵਾ ਉਨ੍ਹਾਂ ਦੇ ਹੋਰ ਪਰਿਵਾਰ ਪੋਚਾ ਮਿੱਟੀ ਦੇ ਦੀਵੇ ਤਿਆਰ ਕਰਕੇ ਬਾਰਡਰ ਏਰੀਏ ਦੇ ਸੈਂਕੜੇ ਪਿੰਡਾਂ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਤੋਂ ਇਲਾਵਾ ਅੰਮ੍ਰਿਤਸਰ ਤੱਕ ਘੋੜੀਆਂ ਅਤੇ ਖੱਚਰਾਂ ਰਾਹੀਂ ਦੀਵਾਲੀ ਤੋਂ ਇੱਕ ਮਹੀਨਾ ਪਹਿਲਾਂ ਹੀ ਪਿੰਡ-ਪਿੰਡ ਜਾ ਕੇ ਦਾਣਿਆਂ ਤੋਂ ਕਈ ਤੋਲ ਸਾਵੇ ਦੀਵੇ ਵੇਚਦੇ ਹੁੰਦੇ ਸਨ। ਸੂਬਾ ਸਿੰਘ ਨੇ ਦੱਸਿਆ ਕਿ ਉਹ ਵੀ ਆਪਣੇ ਪਿਤਾ ਪੁਰਖੀ ਖਾਨਦਾਨੀ ਦੀਵੇ ਬਣਾਉਣ ਦੇ ਕਾਰੋਬਾਰ ਨੂੰ ਬਚਪਨ ਤੋਂ ਕਰਦਾ ਆ ਰਿਹਾ ਸੀ ਪ੍ਰੰਤੂ ਪਿਛਲੇ ਦੋ ਸਾਲਾਂ ਤੋਂ ਚੱਕ ਅਤੇ ਹੱਥਾਂ ਨਾਲ ਦੀਵੇ, ਮਟਕੇ, ਚੱਪਣੀਆਂ, ਛਕਾਲੇ, ਕਾਰਨੀਆ, ਗਮਲੇ ਆਦ ਮਿੱਟੀ ਦੇ ਬਰਤਨ ਬਣਾਉਣੇ ਬੰਦ ਕਰ ਦਿੱਤੇ ਹਨ। ਸੂਬਾ ਸਿੰਘ ਨੂੰ ਦੱਸਿਆ ਕਿ ਜਿਸ ਦਾ ਮੁੱਖ ਪਰਜਾ ਪਤ ਭਾਈਚਾਰੇ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੂੰ ਚਾਵੇ ਵਾਲੀ ਜਗ੍ਹਾ ਤੋਂ ਇਲਾਵਾ ਮਿੱਟੀ ਪੁੱਟਣ ਦੀ ਸਥਾਨ ਨਾ ਮਿਲਣ ਕਰਕੇ ਉਹ ਦੀਵੇ ਬਣਾਉਣ ਦੇ ਪੁਰਾਤਨ ਸੱਭਿਆਚਾਰ ਨੂੰ ਛੱਡ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਵੇਲੇ ਪੋਚੇ ਦੀ ਟਰਾਲੀ ਦਾ ਭਾਅ ਅਸਮਾਨੀ ਹੋਣ ਕਰਕੇ ਅਤੇ ਲੇਬਰ ਦੀ ਕਮੀ ਕਾਰਨ ਉਹ ਹਾਥੀ ਦੀਵੇ ਬਣਾਉਣ ਦੀ ਬਜਾਏ ਮਸ਼ੀਨ ਨਾਲ ਬਣੇ ਦੀਵੇ ਥੋਕ ਵਿੱਚ ਲਿਆ ਕੇ ਪਰਚੂਨ ਵਿੱਚ ਵੇਚ ਰਹੇ ਹਨ। ਉਸ ਨੇ ਦੱਸਿਆ ਕਿ ਭਾਵੇਂ ਇਸ ਇਲਾਕੇ ਵਿੱਚ ਪਿਛਲੇ ਸਮੇਂ ਦੇ ਹੜ੍ਹ ਆਏ ਸਨ ਪਰੰਤੂ ਇਸ ਦੇ ਬਾਵਜੂਦ ਵੀ ਇਸ ਵਾਰ ਦੀਵਿਆਂ ਦੀ ਵਿਕਰੀ ਪੂਰੇ ਜ਼ੋਰਾਂ ਤੇ ਹੋ ਰਹੀ ਹੈ। ਇਸ ਮੌਕੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਦੀਵੇ ਬਣਾਉਣ ਦੇ ਰਵਾਇਤ ਨੂੰ ਕਾਇਮ ਰੱਖਣ ਲਈ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੂੰ ਚਾਵੇ ਅਤੇ ਮਿੱਟੀ ਪੁੱਟਣ ਲਈ ਕਲਾਨੌਰ ਦੀ ਪੰਚਾਇਤੀ ਜਮੀਨ ਦਿੱਤੀ ਜਾਵੇ। ਸੂਬਾ ਸਿੰਘ ਨੇ ਦੱਸਿਆ ਕਿ ਪਿਛਲੇ ਸਮਿਆਂ ਵਿੱਚ ਦੀਵੇ ਅਤੇ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰਾਂ ਲਈ ਪੰਜ ਏਕੜ ਜਮੀਨ ਪਰਜਾਪਤ ਭਾਈਚਾਰੇ ਨੂੰ ਮਿਲੀ ਸੀ।