ਹਲਕਾ ਇੰਚਾਰਜ ਪੰਨੂ ਨੇ ਕਿਸਾਨ ਵਿੰਗ ਨਾਲ ਕੀਤੀ ਮੀਟਿੰਗ
ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਕਿਸਾਨ ਵਿੰਗ ਨਾਲ ਕੀਤੀ ਮੀਟਿੰਗ
Publish Date: Sat, 04 Oct 2025 05:28 PM (IST)
Updated Date: Sun, 05 Oct 2025 04:01 AM (IST)
ਬੀਟੀਐੱਲ20) ਕਿਸਾਨ ਵਿੰਗ ਦੀ ਮੀਟਿੰਗ ਦੌਰਾਨ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਤੇ ਕਿਸਾਨ ਵਿੰਗ ਦੇ ਮੈਂਬਰ।
ਅਲੀਵਾਲ : ਅਲੀਵਾਲ ਦਫ਼ਤਰ ਵਿਖੇ ਬਲਬੀਰ ਸਿੰਘ ਪੰਨੂ ਦੀ ਰਹਿਨੁਮਾਈ ਹੇਠ ਕਿਸਾਨ ਵਿੰਗ ਦੀ ਮੀਟਿੰਗ ਹੋਈ, ਜਿਸ ’ਚ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਡਾਕਟਰ ਮੰਗਲ ਸਿੰਘ, ਰਾਜਵੀਰ ਸਿੰਘ, ਅਵਤਾਰ ਸਿੰਘ, ਜਸਬੀਰ ਸਿੰਘ, ਗੁਰਵਿੰਦਰ ਸਿੰਘ, ਮੇਜਰ ਸਿੰਘ, ਦਿਲਬਾਗ ਸਿੰਘ, ਗੁਰਮੇਜ ਸਿੰਘ, ਪ੍ਰਗਟ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਜਸ ਜਤਿੰਦਰ ਸਿੰਘ, ਬਲਜਿੰਦਰ ਸਿੰਘ, ਧਰਮਵੀਰ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਗੁਰਪ੍ਰਗਟ ਸਿੰਘ, ਬਘੇਲ ਸਿੰਘ, ਅੰਗਰੇਜ ਸਿੰਘ, ਗੁਰਦੀਪ ਸਿੰਘ, ਦਲਜੀਤ ਸਿੰਘ, ਪਲਵਿੰਦਰ ਸਿੰਘ ਆਦਿ ਨੇ ਇਸ ਮੀਟਿੰਗ ਵਿਚ ਸਿਰਕਤ ਕੀਤੀ। ਇਸ ਮੌਕੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਕਿਸਾਨ ਵਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਦੇ ਕੋਆਰਡੀਨੇਟਰ ਤੇ ਹੋਰ ਸਬੰਧਤ ਆਗੂਆਂ ਦਾ ਫਰਜ ਬਣਦਾ ਹੈ। ਕਿਸਾਨਾਂ ਨਾਲ ਸਬੰਧਤ ਮਸਲਿਆਂ ’ਤੇ ਫੌਰੀ ਗੌਰ ਕੀਤਾ ਜਾਵੇ ਤੇ ਉਹਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ, ਜੇ ਕੋਈ ਕੋਈ ਮਸਲਾ ਹੱਲ ਨਹੀਂ ਹੁੰਦਾ, ਮੇਰੇ ਧਿਆਨ ’ਚ ਲਿਆਂਦਾ ਜਾਵੇ। ਇਸ ਮੌਕੇ ਹਲਕਾ ਸੰਗਠਨ ਇੰਚਾਰਜ ਗਗਨਦੀਪ ਪੰਨੂ, ਕੁਆਰਡੀਨੇਟਰ ਹਲਕਾ ਯੂਥ ਵਿੰਗ ਗੁਰਬਿੰਦਰ ਸਿੰਘ ਕਾਦੀਆਂ, ਰਘਬੀਰ ਸਿੰਘ ਅਠਵਾਲ ਕੋਟਲਾ ਬਾਮਾ, ਕਰਮਜੀਤ ਸਿੰਘ ਬਰਾੜ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ ਕਰਨ ਬਾਠ ਆਦਿ ਹਾਜ਼ਰ ਸਨ।