ਪਾਵਰ ਲਿਫਟਿੰਗ ਚੈਂਪੀਅਨਸ਼ਿਪ ਗੁਰਤੇਜ ਨੇ ਜਿੱਤੀ
ਪਾਵਰ ਲਿਫਟਿੰਗ ਚੈਂਪੀਅਨਸ਼ਿਪ ਗੁਰਤੇਜ ਨੇ ਜਿੱਤੀ
Publish Date: Sat, 11 Apr 2026 04:06 PM (IST)
Updated Date: Sun, 12 Apr 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਲਾਨੌਰ: ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਬਖਸ਼ੀਵਾਲ ਵਿਖੇ ਮਰਹੂਮ ਪਰਮਜੀਤ ਸਿੰਘ ਹੁੰਦਲ ਦੀ ਯਾਦ ਨੂੰ ਸਮਰਪਿਤ ‘ਦਿ ਵਾਰ ਜੀਵਾਈਐੱਮ ਵਲੋਂ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਮੁੱਖ ਮਹਿਮਾਨ ਵੱਜੋਂ ਠੇਕੇਦਾਰ ਸੁਖਵਿੰਦਰ ਸਿੰਘ ਕਾਹਲੋਂ, ਬਿੱਟੂ ਮੌੜ ਅਤੇ ਹਰਦੀਪ ਸਿੰਘ ਕਾਹਲੋਂ ਬਖਸ਼ੀਵਾਲ ਹਾਜ਼ਰ ਹੋਏ। ਇਸ ਚੈਂਪੀਅਨਸ਼ਿਪ ਵਿੱਚ ਇਸ ਇਲਾਕੇ ਦੇ ਨਾਮਵਾਰ ਪਾਵਰ ਲਿਫਟਾਂ ਵੱਲੋਂ ਆਪਣੀ ਤਾਕਤ ਦੇ ਜੌਹਰ ਵਿਖਾਏ ਗਏ। ਇਸ ਚੈਂਪੀਅਨਸ਼ਿਪ ਵਿੱਚ ਗੁਰਤੇਜ ਸਿੰਘ ਸੰਗਤਪੁਰ ਵੱਲੋਂ ਪਹਿਲਾ ਸਥਾਨ ਹਾਸਲ ਕਰਕੇ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਤੇ ਜਿੱਤ ਹਾਸਲ ਕੀਤੀ। ਇਸ ਮੌਕੇ ਗੁਰਲਾਲ ਸਿੰਘ ਪਿੰਡ ਮੌੜ ਨੇ ਦੂਜਾ, ਪ੍ਰਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਲੜੀਵਾਰ ਤੀਸਰਾ ਸਥਾਨ ਹਾਸਲ ਕੀਤਾ । ਜੋਬਨ ਮਸੀਹ ਬੁੱਚੇ ਨੰਗਲ, ਅਰਸ਼ਪ੍ਰੀਤ ਸਿੰਘ ਸਪਰਾ ਕੋਠੀ, ਮਨਰਾਜ ਸਿੰਘ ਮੌੜ, ਦਿਨੇਸ਼ ਸੰਗਤਪੁਰ, ਅਪਲ ਮੌੜ ਵਲੋਂ ਵੀ ਆਪਣੀ ਤਾਕਤ ਵਿਖਾਈ ਗਈ। ਇਸ ਮੌਕੇ ਹਰਜੋਤ ਸਿੰਘ ਮੋੜ, ਸਦੀਪ ਕਾਹਲੋਂ, ਨਵ ਕਾਹਲੋਂ ਨਿਊਜ਼ੀਲੈਂਡ, ਬੂਟਾ ਸਿੰਘ ਮਾਹਲ, ਰਾਮ ਸਿੰਘ ਭਿਖਾਰੀਵਾਲ, ਗੁਰਪ੍ਰੀਤ ਸਿੰਘ ਭਿੰਡਰ, ਲਾਡੀ ਬਖਸ਼ੀਵਾਲ ਆਦਿ ਮੌਜੂਦ ਸਨ।