Gurdaspur News : ਹਾਈਵੇ 'ਤੇ ਬਣੇ ਪੁਲ਼ ਨਾਲ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕਸ਼ੀ, ਪੁਲਿਸ ਮੌਕੇ 'ਤੇ ਪੁੱਜੀ
ਵੀਰਵਾਰ ਦੇਰ ਸ਼ਾਮ ਨੂੰ ਕਲਾਨੌਰ ਤੋਂ ਲੰਘਦੇ ਨੈਸ਼ਨਲ ਹਾਈਵੇ 354 'ਤੇ ਪੈਂਦੇ ਅੱਡਾ ਸੰਗਤਪੁਰ ਬਖਸ਼ੀਵਾਲ ਦੇ ਦਰਮਿਆਨ ਪੁਲ ਨਾਲ ਫਾਹਾ ਲੈ ਕੇ ਇੱਕ ਨੌਜਵਾਨ ਵੱਲੋਂ ਖੁਦਕਸ਼ੀ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।
Publish Date: Thu, 26 Mar 2026 06:56 PM (IST)
Updated Date: Thu, 26 Mar 2026 07:00 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਵੀਰਵਾਰ ਦੇਰ ਸ਼ਾਮ ਨੂੰ ਕਲਾਨੌਰ ਤੋਂ ਲੰਘਦੇ ਨੈਸ਼ਨਲ ਹਾਈਵੇ 354 'ਤੇ ਪੈਂਦੇ ਅੱਡਾ ਸੰਗਤਪੁਰ ਬਖਸ਼ੀਵਾਲ ਦੇ ਦਰਮਿਆਨ ਪੁਲ ਨਾਲ ਫਾਹਾ ਲੈ ਕੇ ਇੱਕ ਨੌਜਵਾਨ ਵੱਲੋਂ ਖੁਦਕਸ਼ੀ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।
ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਜਤਿੰਦਰ ਪਾਲ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਕਿ ਸੰਗਤਪੁਰ ਨੇੜੇ ਹਾਈਵੇ 'ਤੇ ਪੈਂਦੇ ਪੁਲ਼ ਨਾਲ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੀ ਹੋਈ ਹੈ।
ਐੱਸਐੱਚਓ ਨੇ ਦੱਸਿਆ ਕਿ ਪੁਲਿਸ ਮੌਕੇ 'ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਉਕਤ ਨੌਜਵਾਨ ਜੋ ਬਾਹਰੀ ਰਾਜ ਦਾ ਲੱਗਦਾ ਹੈ ਵੱਲੋਂ ਪਲਾਸਟਿਕ ਦੀ ਬੋਰੀ ਦਾ ਫਾਹਾ ਬਣਾ ਕੇ ਖੁਦਕੁਸ਼ੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਲਾਸ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।