- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਥਾਣਾ ਦੀਨਾਨਗਰ ਅਧੀਨ ਆਉਂਦੇ ਸ਼ੂਗਰ ਮਿੱਲ ਪਨਿਆੜ ਦੇ ਨੇੜੇ ਸਥਿਤ ਹੈਪੀ ਢਾਬੇ' ਤੇ ਸ਼ਾਮ ਸਮੇਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਵਿਚ ਢਾਬੇ' ਤੇ ਕੰਮ ਕਰਨ ਵਾਲਾ ਇੱਕ ਵੇਟਰ ਕਰਮਚਾਰੀ ਵਰੁਣ ਸੈਣੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਆਕਾਸ਼, ਪੰਜਾਬੀ ਜਾਗਰਣ, ਦੀਨਾਨਗਰ : ਪੁਲਿਸ ਥਾਣਾ ਦੀਨਾਨਗਰ ਅਧੀਨ ਆਉਂਦੇ ਸ਼ੂਗਰ ਮਿੱਲ ਪਨਿਆੜ ਦੇ ਨੇੜੇ ਸਥਿਤ ਹੈਪੀ ਢਾਬੇ' ਤੇ ਸ਼ਾਮ ਸਮੇਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਵਿਚ ਢਾਬੇ' ਤੇ ਕੰਮ ਕਰਨ ਵਾਲਾ ਇੱਕ ਵੇਟਰ ਕਰਮਚਾਰੀ ਵਰੁਣ ਸੈਣੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਦੋਂਕਿ ਦੋ ਹੋਰ ਵਿਅਕਤੀ ਢਾਬਾ ਮਾਲਕ ਇਕਬਾਲ ਸਿੰਘ ਦਾ ਭਰਾ ਅੰਮ੍ਰਿਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਨਿਆੜ ਅਤੇ ਉਸਦਾ ਬੇਟਾ ਹਮਲਾਵਰਾਂ ਨੇ ਮਾਰਕੁੱਟ ਕਰਕੇ ਜ਼ਖ਼ਮੀ ਕਰ ਦਿੱਤਾ।
ਹੈਪੀ ਢਾਬੇ ਦੇ ਮਾਲਕ ਇਕਬਾਲ ਸਿੰਘ ਅਨੁਸਾਰ ਹਮਲਾਵਰਾਂ ਕੋਲ ਚਾਰ ਪੰਜ ਪਿਸਤੌਲ ਸਨ ਅਤੇ ਉਹਨਾਂ ਨੇ ਗੋਲ਼ੀਆਂ ਚਲਾ ਕੇ ਦੋ ਮੈਗਜ਼ੀਨ ਖਾਲੀ ਕਰ ਦਿੱਤੇ।
ਇਕਬਾਲ ਸਿੰਘ ਹੈਪੀ ਅਨੁਸਾਰ, ਉਸਦੇ ਨਾਲ ਹੀ ਸਥਿਤ ਗੁਰੂ ਨਾਨਕ ਢਾਬਾ, ਜਿਸਨੂੰ ਗੁਰਦਾਸਪੁਰ ਦੇ ਹਰਦੋਛੰਨੀ ਵਾਸੀ ਰਾਜਾ ਅਤੇ ਸਾਹਿਲ ਕਿਰਾਏ ਉੱਪਰ ਲੈ ਕੇ ਚਲਾਉਂਦੇ ਹਨ। ਇਸ ਗੁਰੂ ਨਾਨਕ ਢਾਬੇ ਉਪਰ ਅੱਜ ਸ਼ਾਮ ਨੂੰ ਸਾਢੇ ਕੁ ਛੇ ਵਜੇ ਦੇ ਕਰੀਬ ਦੋ ਕਾਰਾਂ 'ਚ ਸਵਾਰ ਕੋਈ ਨੌਂ ਦਸ ਦੇ ਕਰੀਬ ਲੋਕ ਆਏ, ਜਿਨ੍ਹਾਂ ਕੋਲ ਪਿਸਤੌਲ ਸਨ। ਉਹਨਾਂ ਨੇ ਆਉਂਦੇ ਹੀ ਗੁਰੂ ਨਾਨਕ ਢਾਬੇ ਉੱਪਰ ਖੜੇ ਇਕ ਟਰੱਕ ਦੇ ਡਰਾਇਵਰ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹ ਅਜੇ ਇਸ ਘਟਨਾ ਨੂੰ ਵੇਖ ਹੀ ਰਹੇ ਸਨ ਕਿ ਹਮਲਾਵਰਾਂ ਨੇ ਉਹਨਾਂ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਦਸ-ਬਾਰਾਂ ਦੇ ਕਰੀਬ ਗੋਲ਼ੀਆਂ ਚਲਾਈਆਂ। ਜਿਨ੍ਹਾਂ 'ਚੋਂ ਇਕ ਗੋਲ਼ੀ ਉਹਨਾਂ ਦੇ ਢਾਬੇ ਦੇ ਵੇਟਰ ਵਰੁਣ ਸੈਣੀ ਨੂੰ ਲੱਗੀ ਹੈ। ਫਿਲਹਾਲ ਪੁਲਿਸ ਨੇ ਮੌਕੇ ' ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਵਿਚ ਜ਼ਖ਼ਮੀ ਦੋ ਹੋਰਨਾਂ ਨੂੰ ਨੂੰ ਨੇੜਲੇ ਹਸਪਤਾਲ ਵਿਖੇ ਕਰਵਾਇਆ ਗਿਆ ਹੈ। ਗੋਲ਼ੀਬਾਰੀ ਦੌਰਾਨ ਢਾਬੇ ਦੇ ਸ਼ੀਸ਼ੇ ਟੁੱਟ ਗਏ। ਢਾਬੇ ਵਿਚ ਖ਼ੂਨ ਦੇ ਨਿਸ਼ਾਨ ਵੀ ਦੇਖੇ ਜਾ ਸਕਦੇ ਸਨ । ਘਟਨਾ ਦੀ ਸੂਚਨਾ ਮਿਲਦਿਆਂ ਹੀ ਦੀਨਾਨਗਰ ਪੁਲਿਸ ਮੌਕੇ 'ਤੇ ਪਹੁੰਚੀ ਜਿਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।