Gurdaspur News : ਐਡਵੋਕੇਟ ਸੁਖਦੇਵ ਸਿੰਘ ਪੰਨੂ ਨੂੰ ਸਦਮਾ, ਭਰਾ ਦਾ ਦੇਹਾਂਤ
ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਪੰਨੂ ਨੇ ਦੱਸਿਆ ਕਿ ਉਸ ਦੇ ਪਿਤਾ ਜਸਬੀਰ ਸਿੰਘ ਪੰਨੂ ਦੀ ਦੋ ਦਿਨ ਪਹਿਲਾਂ ਅਚਾਨਕ ਸਿਹਤ ਵਿਗੜਨ ਉਪਰੰਤ ਉਨਾਂ ਨੂੰ ਗੁਰਦਾਸਪੁਰ ਦੇ ਇੱਕ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ।
Publish Date: Mon, 06 Oct 2025 06:05 PM (IST)
Updated Date: Mon, 06 Oct 2025 06:08 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਇਲਾਕੇ ਦੇ ਪ੍ਰਸਿੱਧ ਐਡਵੋਕੇਟ ਸੁਖਦੇਵ ਸਿੰਘ ਪੰਨੂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਸ ਦੇ ਛੋਟੇ ਭਰਾ ਜਸਬੀਰ ਸਿੰਘ ਪੰਨੂ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਜਸਬੀਰ ਸਿੰਘ ਪੰਨੂ ਐਡਵੋਕੇਟ ਰੇਸ਼ਮ ਸਿੰਘ ਪੰਨੂ ਤੇ ਜੋਬਨਦੀਪ ਸਿੰਘ ਪੰਨੂ ਦੇ ਪਿਤਾ ਅਤੇ ਛਾਤੀ ਰੋਗਾਂ ਦੇ ਮਾਹਰ ਡਾਕਟਰ ਜੀਐੱਸ ਪੰਨੂ ਗੁਰੂ ਰਾਮਦਾਸ ਹਸਪਤਾਲ ਦੇ ਚਾਚਾ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਸ਼ਮ ਸਿੰਘ ਪੰਨੂ ਨੇ ਦੱਸਿਆ ਕਿ ਉਸ ਦੇ ਪਿਤਾ ਜਸਬੀਰ ਸਿੰਘ ਪੰਨੂ ਦੀ ਦੋ ਦਿਨ ਪਹਿਲਾਂ ਅਚਾਨਕ ਸਿਹਤ ਵਿਗੜਨ ਉਪਰੰਤ ਉਨਾਂ ਨੂੰ ਗੁਰਦਾਸਪੁਰ ਦੇ ਇੱਕ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਸੋਮਵਾਰ ਨੂੰ ਪਿੰਡ ਪੰਨਵਾਂ ਵਿਖੇ ਜਸਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਤਹਿਸੀਲ ਕਲਾਨੌਰ ਦੇ ਨਾਇਬ ਤਹਿਸੀਲਦਾਰ ਜਗਦੀਪ ਇੰਦਰ ਮੋਹਨ ਸਿੰਘ, ਐਡਵੋਕੇਟ ਵਿਕਰਮਜੀਤ ਸਿੰਘ ਸਕੱਤਰ, ਐਡਵੋਕੇਟ ਗੁਰਦੇਵ ਸਿੰਘ, ਐਡਵੋਕੇਟ ਕਸ਼ਮੀਰ ਸਿੰਘ, ਸਤਵੰਤ ਸਿੰਘ ਕਾਹਲੋਂ ਪੱਤਰਕਾਰ, ਜਸਕਰਨ ਸਿੰਘ ਪਟਵਾਰੀ, ਹਰਪ੍ਰੀਤ ਸਿੰਘ ਹੈਪੀ, ਜਸਵੰਤ ਸਿੰਘ, ਬਲਜੀਤ ਸਿੰਘ, ਅੰਮ੍ਰਿਤਪਾਲ ਸਿੰਘ ਪੰਨੂ ਸਾਬਕਾ ਡਾਇਰੈਕਟਰ ਮਾਰਕੀਟ ਕਮੇਟੀ ਕਲਾਨੌਰ, ਸਰਜੀਤ ਸਿੰਘ ਸਾਬਕਾ ਸਰਪੰਚ, ਕਾਬਲ ਸਿੰਘ ਪੰਨੂ, ਬਲਦੀਪ ਸਿੰਘ ਕਾਹਲੋਂ, ਜਗਦੀਪ ਸਿੰਘ ਕਾਹਲੋਂ ਐਡਵੋਕੇਟ, ਪਟਵਾਰੀ ਜਗੀਰ ਸਿੰਘ, ਪਟਵਾਰੀ ਸਤਵਿੰਦਰ ਸਿੰਘ, ਰਸ਼ਪਾਲ ਸਿੰਘ ਪਟਵਾਰੀ , ਮਨਿੰਦਰ ਸਿੰਘ ਅਤੇ ਕੁਲਬੀਰ ਸਿੰਘ, ਨੰਬਰਦਾਰ ਜਗੀਰ ਸਿੰਘ ਰੋਸੇ, ਬਲਵਿੰਦਰ ਸਿੰਘ ਨੰਬਰਦਾਰ, ਰਾਜਬੀਰ ਸਿੰਘ, ਐਡਵੋਕੇਟ ਪ੍ਰਭਜੋਤ ਸਿੰਘ, ਸੁਖਪਾਲ ਸਿੰਘ ਪੰਨੂ, ਰਣਜੋਧ ਸਿੰਘ, ਅਮਰੀਕ ਸਿੰਘ ਕਲਸੀ ਆਦਿ ਅੰਤਿਮ ਸੰਸਕਾਰ ਵਿੱਚ ਹਾਜ਼ਰ ਸਨ।