ਐਡਕੋਵੇਟ ਸੇਖਵਾਂ ਨੇ 4 ਨਵੇਂ ਪ੍ਰਚਾਰ ਈ-ਰਿਕਸ਼ਾ ਪਿੰਡਾਂ ’ਚ ਕੀਤੇ ਰਵਾਨਾ
ਐਡਕੋਵੇਟ ਸੇਖਵਾਂ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਤਹਿਤ 4 ਨਵੇਂ ਪ੍ਰਚਾਰ ਈ-ਰਿਕਸ਼ਾ ਪਿੰਡਾਂ ਵਿੱਚ ਕੀਤੇ ਰਵਾਨਾ
Publish Date: Sat, 09 May 2026 03:56 PM (IST)
Updated Date: Sun, 10 May 2026 04:00 AM (IST)

ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ : ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਉਣ ਲਈ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਇਕ ਹੋਰ ਵੱਡੀ ਪਹਿਲ ਕਦਮੀ ਕੀਤੀ ਗਈ। ਇਸ ਤਹਿਤ ਬੀਡੀਪੀਓ ਦਫਤਰ ਧਾਰੀਵਾਲ ਤੋਂ 4 ਨਵੇਂ ਈ-ਰਿਕਸ਼ਿਆਂ ਨੂੰ ਪਿੰਡ-ਪਿੰਡ ਅਤੇ ਮੁਹੱਲੇ-ਮੁਹੱਲੇ ਵਿੱਚ ਜਾਗਰੂਕਤਾ ਫੈਲਾਉਣ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਅਰਸ਼ਦੀਪ ਸਿੰਘ, ਬਲਾਕ ਸਮੰਤੀ ਧਾਰੀਵਾਲ ਦੇ ਚੇਅਰਪਰਸ਼ਨ ਮੈਡਮ ਸ਼ਰਨਜੀਤ ਕੌਰ ਕੰਗ ਨੇ ਪ੍ਰਚਾਰ ਈ-ਰਿਕਸ਼ਾ ਰਵਾਨਾ ਕਰਦਿਆ ਦੱਸਿਆ ਕਿ ਇਨ੍ਹਾਂ ਈ-ਰਿਕਸ਼ਿਆਂ ਵਿੱਚ ਵਿਸ਼ੇਸ਼ ਤੌਰ ਤੇ ਸ਼ਿਕਾਇਤ ਬਕਸੇ, ਟੋਲ ਫਰੀ ਨੰਬਰ ਅਤੇ ਲਾਊਡ ਸਪੀਕਰ ਲਗਾਏ ਗਏ ਹਨ। ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਲਾਕੇ ਵਿੱਚ ਨਸ਼ਿਆਂ ਦੀ ਵਿਕਰੀ ਜਾਂ ਵਰਤੋਂ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਲੋਕ ਟੋਲ ਫਰੀ ਨੰਬਰ ਤੇ ਸੰਪਰਕ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਬੀਡੀਪੀਓ ਕੁਲਜਿੰਦਰ ਸਿੰਘ ਚਾਹਲ, ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਤਿੰਦਰ ਕੌਰ ਖੁੰਡੀ, ਨਸ਼ਾ ਮੁਕਤੀ ਮੋਰਚਾ ਹਲਕਾ ਕਾਦੀਆਂ ਇੰਚਾਰਜ ਸਰਪੰਚ ਅੰਮ੍ਰਿਤ ਪਾਲ ਸਿੰਘ ਬਲ ਜੈਲਦਾਰ, ਸਰਪੰਚ ਹਰਪਾਲ ਸਿੰਘ ਕੰਗ, ਬਲਾਕ ਸੰਮਤੀ ਧਾਰੀਵਾਲ ਦੇ ਵਾਈਸ ਚੇਅਰਮੈਨ ਗੁਰਦੀਪ ਸਿੰਘ ਸੰਧੂ, ਪ੍ਰਧਾਨ ਅਸ਼ਵਨੀ ਦੁੱਗਲ, ਵਾਈਸ ਪ੍ਰਧਾਨ ਦੀਪਕ ਕੁਮਾਰ ਰਿੰਟੂ, ਹਰਦੇਵ ਸਿੰਘ ਦੇਬੀ, ਗੁਰਜੀਤ ਸਿੰਘ ਮਿੰਟਾ ਆਲੋਵਾਲ ਸਾਬਾ ਭੱਟੀ, ਬੀਬੀ ਸੁਖਵਿੰਦਰ ਕੌਰ ਬਾਜਵਾ ਤੋਂ ਇਲਾਵਾ ਬੀਡੀਪੀਓ ਦਫਤਰ ਧਾਰੀਵਾਲ ਦਾ ਸਮੁੱਚਾ ਸਟਾਫ ਮੌਜੂਦ ਸਨ।