ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਦੀ ਲੋੜ : ਰਾਜਪਾਲ ਕਟਾਰੀਆ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਦਿੱਤੇ ਦਿਸ਼ਾ
Publish Date: Sat, 18 Apr 2026 07:06 PM (IST)
Updated Date: Sun, 19 Apr 2026 04:13 AM (IST)
ਪਠਾਨਕੋਟ : ਮਾਣਯੋਗ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵੱਲੋਂ ਸ੍ਰੀ ਸਾਂਈ ਕਾਲਜ ਬੰਧਾਣੀ ਵਿਖੇ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰਾਂ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਧਿਆਪਕਾਂ ਦੀ ਭੂਮਿਕਾ ’ਤੇ ਖ਼ਾਸ ਜ਼ੋਰ ਦਿੰਦਿਆਂ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਰਾਜਪਾਲ ਕਟਾਰੀਆ ਨੇ ਕਿਹਾ ਕਿ ਸਕੂਲਾਂ ਅੰਦਰ ਅਧਿਆਪਕ ਬੱਚਿਆਂ ਦੀ ਸੋਚ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਹਨਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਾਂਝੇ ਯਤਨਾਂ ਦੀ ਲੋੜ ਹੈ ਅਤੇ ਹਰ ਸਕੂਲ ਨੂੰ ਨਸ਼ਾ ਮੁਕਤ ਬਣਾਉਣਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਡਾ.ਐਸ ਭੋਲਾ ਵੱਲੋਂ ਨਸ਼ਿਆਂ ਸਬੰਧੀ ਅੰਕੜੇ ਪੇਸ਼ ਕੀਤੇ ਗਏ, ਜਦਕਿ ਅਖਿਲ ਚੌਧਰੀ ਆਈਪੀਐਸ ਡੀਆਈਜੀ (ਏਐਨਟੀਐਫ) ਪੰਜਾਬ ਪੁਲਿਸ ਨੇ ਨਸ਼ਾ ਰੋਕਥਾਮ ਲਈ ਕੀਤੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੇ ਸੁਝਾਅ ਦਿੱਤੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਵੇਕ ਪ੍ਰਤਾਪ ਸਿੰਘ ਸਕੱਤਰ ਪੰਜਾਬ ਰਾਜਪਾਲ, ਸ਼ਿਵ ਦੁਲਾਰ ਸਿੰਘ ਢਿੱਲੋਂ ਸਕੱਤਰ ਰੈਡ ਕਰਾਸ ਪੰਜਾਬ, ਇੰਜੀਨੀਅਰ ਐਸਕੇ ਪੁੰਜ ਚੇਅਰਮੈਨ, ਤ੍ਰਿਪਤਾ ਪੁੰਜ ਮੈਨੇਜਿੰਗ ਡਾਇਰੈਕਟਰ , ਤੁਸ਼ਾਰ ਪੁੰਜ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ,ਰਿਯਾ ਪੁੰਜ ਵਾਈਸ ਪ੍ਰੈਜ਼ੀਡੈਂਟ, ਰਣਜੀਤ ਸਿੰਘ ਡਾਇਰੈਕਟਰ, ਡਾ. ਵਿਪਿਨ ਗੁਪਤਾ ਡਾਇਰੈਕਟਰ, ਸੂਲਕਸੈ ਕੁਮਾਰ ਮੁਰਗਈ ਡਾਇਰੈਕਟਰ, ਕਰਨਲ ਡੀਐਸ ਠਾਕੁਰ ਡਾਇਰੈਕਟਰ, ਡਾ. ਦਿਨੇਸ਼ ਮਹਾਜਨ ਡਾਇਰੈਕਟਰ, ਡਾ. ਰਾਜੇਸ਼ ਗੁਪਤਾ ਡਾਇਰੈਕਟਰ, ਡਾ. ਨਵਦੀਪ ਸਨਵਾਲ ਡਾਇਰੈਕਟਰ ਸਮੇਤ ਹੋਰ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। ਅੰਤ ਵਿੱਚ ਸ੍ਰੀ ਸਾਂਈ ਇੰਸਟੀਚਿਊਟ ਵੱਲੋਂ ਰਾਜਪਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।