ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਪਿੰਡ ਗੁਰਦਾਸਪੁਰ ਭਾਈਆਂ ਜ਼ਿਲ੍ਹਾ ਪਠਾਨਕੋਟ ਵਿੱਚ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਹਵਨ ਕੀਤਾ ਗਿਆ। ਹਵਨ ਕਰਨ ਤੋਂ ਬਾਅਦ ਪਿੰਡ ਵਿੱਚ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ। ਉਸ ਤੋਂ ਬਾਅਦ ਸਾਰੀ ਸੰਗਤ ਵੱਲੋਂ ਕੀਰਤਨ ਕੀਤਾ ਗਿਆ। ਕੀਰਤਨ ਤੋਂ ਬਾਅਦ ਗੁਰੂ ਜੀ
Publish Date: Fri, 08 Apr 2022 04:24 PM (IST)
Updated Date: Fri, 08 Apr 2022 04:24 PM (IST)
ਪਿੰਡ ਗੁਰਦਾਸਪੁਰ ਭਾਈਆਂ ਜ਼ਿਲ੍ਹਾ ਪਠਾਨਕੋਟ ਵਿੱਚ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਹਵਨ ਕੀਤਾ ਗਿਆ। ਹਵਨ ਕਰਨ ਤੋਂ ਬਾਅਦ ਪਿੰਡ ਵਿੱਚ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ। ਉਸ ਤੋਂ ਬਾਅਦ ਸਾਰੀ ਸੰਗਤ ਵੱਲੋਂ ਕੀਰਤਨ ਕੀਤਾ ਗਿਆ। ਕੀਰਤਨ ਤੋਂ ਬਾਅਦ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਤੇ ਸਾਰੇ ਪਿੰਡ ਵਾਸੀਆਂ ਤੇ ਹੋਰ ਆਲੇ ਦੁਆਲੇ ਦੇ ਪਿੰਡਾਂ ਦੀ ਸੰਗਤ ਨੇ ਗੁਰੂ ਨਾਭਾ ਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਗੁਰੂ ਨਾਭਾ ਦਾਸ ਜੀ ਦਾ ਅਸ਼ੀਰਵਾਦ ਪ੍ਰਰਾਪਤ ਕੀਤਾ।ਇਸ ਮੌਕੇ ਤੇ ਵਿਜੇ ਕੁਮਾਰ, ਕਮਲ ਹੀਰ, ਹੈਪੀ, ਕਮਲ ਕਿਸ਼ੋਰ, ਪੰਕਜ, ਜਸਵੰਤ ਰਾਜ, ਥੁੜੂ ਰਾਮ, ਅਸ਼ਵਨੀ, ਪਾਲਾ, ਸੱਤ ਪਾਲ, ਟੇਕਾ, ਰਿੰਕੂ, ਗੋਗਾ, ਘੀਟਾ, ਸੱਬਾ, ਕਿ੍ਰਸ਼ਨਾ, ਸ਼ਿੰਦੋ, ਬੇਬੀ, ਨੀਰੂ, ਨਿਰਮਲ, ਦੀਪੋ, ਰੱਤੋ, ਤੋਹਫ਼ਾ, ਕਮਲੇਸ਼ ਆਦਿ ਹਾਜ਼ਰ ਸਨ।