ਆਇਓਡੀਨ ਦੀ ਵਰਤੋਂ ਕਰਨ ਬਾਰੇ ਦਿੱਤੀ ਜਾਣਕਾਰੀ
ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਅਗਵਾਈ ਹੇਠ ਸੀਐੱਚਸੀ ਭਾਮ ਵਿਖੇ ਗਲੋਬਲ ਆਇਓਡੀਨ ਡੈਫੀਸੈਂਸੀ ਡੀਸਾਰਡਰ ਪ੍ਰਰੀਵੈਨਸ਼ਨ ਦਿਵਸ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
Publish Date: Fri, 21 Oct 2022 03:07 PM (IST)
Updated Date: Fri, 21 Oct 2022 03:07 PM (IST)

ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਹਰ ਲਾਲ ਦੀ ਅਗਵਾਈ ਹੇਠ ਸੀਐੱਚਸੀ ਭਾਮ ਵਿਖੇ ਗਲੋਬਲ ਆਇਓਡੀਨ ਡੈਫੀਸੈਂਸੀ ਡੀਸਾਰਡਰ ਪ੍ਰਰੀਵੈਨਸ਼ਨ ਦਿਵਸ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਬੀਈਈ ਸੁਰਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ 21 ਅਕਤੂਬਰ ਨੂੰ ਗਲੋਬਲ ਆਇਓਡੀਨ ਡੈਫੀਸੈਂਸੀ ਡਿਸਆਰਡਰ ਪ੍ਰਰੀਵੈਨਸ਼ਨ ਡੇਅ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਉਦੇਸ਼ ਲੋਕਾਂ ਨੂੰ ਆਇਓਡੀਨ ਦੀ ਵਰਤੋਂ ਕਰਨ ਦੇ ਬਾਰੇ ਜਾਗਰੂਕ ਕਰਨਾ ਅਤੇ ਆਇਓਡੀਨ ਦੀ ਕਮੀ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣਾ ਹੈ। ਨਾਲ ਹੀ ਆਇਓਡੀਨ ਦੀ ਕਮੀ ਤੋਂ ਹੋਣ ਵਾਲੀ ਬਿਮਾਰੀਆਂ ਦੇ ਲੱਛਣਾਂ ਅਤੇ ਬਚਾਵ ਦੇ ਉਪਰਾਲਿਆਂ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਆਯੋਡੀਨ ਦੀ ਕਮੀ ਨਾਲ ਮਾਨਸਿਕ ਵਿਕਾਰ, ਗਿਲੜ ਰੋਗ, ਦਿਮਾਗ ਪੱਖੋਂ ਕਮਜ਼ੋਰ ਹੋਣਾ, ਨਿਊਰੋਮਸਕੁਲਰ ਕਮਜ਼ੋਰੀ, ਸੁਣਨ ਅਤੇ ਦੇਖਣ ਵਿਚ ਕਮੀ ਅਤੇ ਬੋਲਣ ਵਿਚ ਪਰੇਸ਼ਾਨੀ, ਕੁੱਖ ਵਿਚ ਮੌਤ ਆਦਿ ਬਿਮਾਰੀਆਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਿਨ ਦੇ ਮਾਧਿਅਮ ਨਾਲ ਲੋਕਾਂ ਨੂੰ ਆਇਓਡੀਨ ਯੁਕਤ ਭੋਜਨ ਪਦਾਰਥਾਂ ਦੀ ਪਹਿਚਾਣ ਕਰਵ ਅਤੇ ਉਨ੍ਹਾਂ ਨੂੰ ਆਪਣੇ ਭੋਜਨ ਵਿਚ ਸ਼ਾਮਲ ਕਰਣ ਲਈ ਪੇ੍ਰਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਇਓਡੀਨ ਸਰੀਰ ਦੇ ਅੰਦਰ ਪੈਦਾ ਨਹੀਂ ਹੁੰਦਾ ਹੈ। ਇਸ ਲਈ ਇਸ ਨੂੰ ਨਿਯਮਿਤ ਰੂਪ ਵਿਚ ਭੋਜਨ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਹੈ। ਇਕ ਬਾਲਕ ਦੇ ਮਾਨਸਿਕ ਤੇ ਸਰੀਰਕ ਵਿਕਾਸ ਲਈ ਸਰੀਰ ਵਿਚ ਹਰ ਇਕ ਦਿਨ 150 ਮਾਇਕਰੋਗਰਾਮ ਜਾਂ ਇੱਕ ਚੁਟਕੀ ਜਿੰਨੇ ਆਯੋਡੀਨ ਦੀ ਲੋੜ ਹੁੰਦੀ ਹੈ। ਆਇਓਡੀਨ ਦਾ ਸਭ ਤੋਂ ਸੌਖਾ ਪ੍ਰਰਾਪਤ ਹੋਣ ਵਾਲਾ ਸਰੋਤ ਲੂਣ ਹੈ। ਇਸ ਲਈ ਸਾਨੂੰ ਆਇਓਡੀਨ ਯੁਕਤ ਲੂਣ ਦਾ ਪ੍ਰਯੋਗ ਕਰਣਾ ਚਾਹੀਦਾ ਹੈ। ਆਇਓਡੀਨ ਕੁਝ ਹੋਰ ਖਾਦ ਪਦਾਰਥਾਂ ਜਿਵੇਂ ਦੁੱਧ, ਅੰਡੇ, ਸਮੁੰਦਰੀ ਮੱਛੀ, ਸਮੁੰਦਰੀ ਭੋਜਨ, ਮਾਂਸ ਆਦਿ ਵਿੱਚ ਵੀ ਮੌਜੂਦ ਹੁੰਦਾ ਹੈ, ਜਿਨੂੰ ਰੋਜ਼ਾਨਾ ਭੋਜਨ ਵਿਚ ਸ਼ਾਮਲ ਕਰ ਸੱਕਦੇ ਹਾਂ। ਮੂਲੀ, ਗਾਜਰ, ਟਮਾਟਰ, ਪਾਲਕ ਆਦਿ ਸਬਜ਼ੀਆਂ ਵਿਚ ਘੱਟ ਮਾਤਰਾ ਵਿਚ ਆਇਓਡੀਨ ਪਾਇਆ ਜਾਂਦਾ ਹੈ। ਕੇਲਾ, ਸਟਰਾਬੇਰੀ ਫਲਾਂ ਵਿਚ ਵੀ ਆਯੋਡੀਨ ਪਾਇਆ ਜਾਂਦਾ ਹੈ। ਇਸ ਮੌਕੇ ਡਾਕਟਰ ਰਮਨੀਤ ਕੌਰ, ਡਾਕਟਰ ਅਨੁਮਾਨ ਸਿੰਘ ਪੱਡਾ, ਐੱਨਸੀਡੀ ਸੁਪਰਵਾਈਜ਼ਰ ਦਵਿੰਦਰ ਸਿੰਘ, ਬੀਈਈ ਸੁਰਿੰਦਰ ਕੌਰ, ਐੱਲਐੱਚਵੀ ਹਰਭਜਨ ਕੌਰ ਸਮੂਹ ਸੀਐੱਚਓ, ਸਮੂਹ ਏਐੱਨਐੱਮ, ਐੱਲਐੱਚਵੀ ਆਸ਼ਾ ਫਸੀਲਿਟੇਟਰ ਆਦਿ ਹਾਜ਼ਰ ਸਨ।