ਵਿਦਿਆਰਥਣਾਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ
ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਵਿਦਿਆਰਥਣਾਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ
Publish Date: Sat, 16 May 2026 04:38 PM (IST)
Updated Date: Sun, 17 May 2026 04:03 AM (IST)
ਪਠਾਨਕੋਟ : ਗੌਰੀ ਸ਼ੰਕਰ ਸੇਵਾ ਸਮਿਤੀ ਦੀ ਮਾਤਾ ਸ਼ਕਤੀ ਵੱਲੋਂ ‘ਸਵਸਥ ਬੇਟੀਆਂ-ਖੁਸ਼ਹਾਲ ਭਾਰਤ’ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਨੰਗਲਪੁਰ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਰੁਚੀ ਸੰਜੀਵ ਮਹਾਜਨ ਦੀ ਅਗਵਾਈ ਹੇਠ ਅਤੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਕੈਂਪ ਦੌਰਾਨ ਮਹਿਲਾ ਰੋਗ ਮਾਹਿਰ ਡਾ. ਨੇਹਾ ਨੇ ਵਿਦਿਆਰਥਣਾਂ ਨੂੰ ਮਾਸਿਕ ਧਰਮ, ਸਫ਼ਾਈ ਅਤੇ ਸਿਹਤ ਸੰਬੰਧੀ ਜਾਣਕਾਰੀ ਦਿੱਤੀ।
ਡਾ. ਨੇਹਾ ਨੇ ਕਿਹਾ ਕਿ ਮਾਸਿਕ ਧਰਮ ਦੌਰਾਨ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਜੁੜੀਆਂ ਭਰਮਾਂ ਨੂੰ ਦੂਰ ਕਰਨ ਲਈ ਸਮਾਜ ਨੂੰ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਸੇ ਜਾਗਰੂਕਤਾ ਪ੍ਰੋਗਰਾਮਾਂ ਨਾਲ ਕੁੜੀਆਂ ਵਿੱਚ ਆਤਮਵਿਸ਼ਵਾਸ ਵਧਦਾ ਹੈ ਅਤੇ ਉਹ ਆਪਣੀ ਸਿਹਤ ਪ੍ਰਤੀ ਹੋਰ ਜਾਗਰੂਕ ਹੁੰਦੀਆਂ ਹਨ।
ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਵੰਡੇ ਗਏ ਅਤੇ ਉਨ੍ਹਾਂ ਨੂੰ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੰਦਨਾ, ਮਨਿੰਦਰ ਕੌਰ, ਰਜਨੀ ਮਲਹੋਤਰਾ, ਰਜਨੀ, ਮੰਜੂ ਬਾਲਾ, ਸ਼ਿਵਾਨੀ ਦੇਵੀ ਅਤੇ ਨਿਧੀ ਭਾਰਤੀ ਸਮੇਤ ਸਕੂਲ ਸਟਾਫ਼ ਅਤੇ ਸਮਿਤੀ ਮੈਂਬਰ ਹਾਜ਼ਰ ਸਨ।