ਕਾਦੀਆਂ ਦੀ ਅਗਵਾਈ ’ਚ ਬਣ ਰਹੇ 10 ਲੱਖ ਦੇ ਮੁਫ਼ਤ ਇਲਾਜ ਵਾਲੇ ਕਾਰਡ
ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ ਦੀ ਅਗਵਾਈ ’ਚ ਬਣ ਰਹੇ 10 ਲੱਖ ਦੇ ਮੁਫ਼ਤ ਇਲਾਜ ਵਾਲੇ ਕਾਰਡ
Publish Date: Sun, 22 Mar 2026 06:23 PM (IST)
Updated Date: Sun, 22 Mar 2026 06:25 PM (IST)

ਸਪਰਸ਼ ਅਠਵਾਲ, ਪੰਜਾਬੀ ਜਾਗਰਣ ਅਲੀਵਾਲ : ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ ਦੀ ਅਗਵਾਈ ’ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਦੇ ਮੁਫ਼ਤ ਇਲਾਜ ਵਾਲੇ ਕਾਰਡ ਪਿੰਡਾਂ ’ਚ ਪੂਰੇ ਜੋਰਾਂ-ਸ਼ੋਰਾਂ ਨਾਲ ਬਣਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ ਨੇ ਜਾਣਕਾਰੀ ਦੱਸਿਆ ਕਿ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦੀ ਦਿਸ਼ਾ-ਨਿਰਦੇਸ਼ਾਂ ਅਧੀਨ ਹਲਕਾ ਫ਼ਤਹਿਗੜ੍ਹ ਚੂੜੀਆਂ ਵੱਖ -ਵੱਖ ਪਿੰਡਾਂ ’ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਕਿ ਇਹ 10 ਲੱਖ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਾਉਣ ਵਿਚ ਕਿਸੇ ਤਰ੍ਹਾਂ ਕੋਈ ਮੁਸ਼ਕਲ ਪੇਸ਼ ਨਾ ਆਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਾਦੀਆਂ ਰਾਜਪੂਤਾਂ, ਘਣੀਏ ਕੇ ਬਾਂਗਰ, ਆਲੀਵਾਲ ਅਰਾਈਆਂ, ਰਿਆਲੀ ਕਲਾਂ, ਰਿਆਲੀ ਖੁਰਦ, ਦਬਾਂਵਾਲ, ਧੀਰ, ਕੋਟਲਾ ਬਾਮਾ, ਜੰਗਲਾਂ ਵਿਚ ਕੈਂਪ ਲੱਗ ਚੁੱਕੇ ਹਨ ਤੇ ਇਨ੍ਹਾਂ ਪਿੰਡਾਂ ’ਚ ਬਹੁਤੇ ਲੋਕਾਂ ਦੇ 10 ਲੱਖ ਦੇ ਮੁਫ਼ਤ ਇਲਾਜ ਵਾਲੇ ਕਾਰਡ ਬਣ ਚੁੱਕੇ ਹਨ। ਇਸ ਤਰ੍ਹਾਂ ਪੂਰੇ ਹਲਕੇ ’ਚ ਬਾਕੀ ਪਿੰਡਾਂ ’ਚ ਵੀ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਹਲਕੇ ਦੇ ਸਾਰੇ ਲੋਕਾਂ ਦੇ ਕਾਰਡ ਛੇਤੀ ਤੋਂ ਛੇਤੀ ਕਾਰਡ ਬਣਾਏ ਜਾ ਸਕਣ। ਉਨ੍ਹਾਂ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਬਲਾਕ ਪ੍ਰਧਾਨਾਂ ਤੋਂ ਇਲਾਵਾ ਇਸਟਰੀ ਵਿੰਗ ਦੇ ਕੁਆਰਡੀਨੇਟਰ ਦਵਿੰਦਰ ਕੌਰ, ਆਪ ਦੀ ਜੁਝਾਰੂ ਮਹਿਲਾ ਗੁਰਪ੍ਰੀਤ ਕੌਰ ਪੰਨੂ ਤੇ ਹੋਰ ਅਹਦੇਦਾਰਾਂ ਹਲਕੇ ’ਚ ਜਾਗਰੂਕ ਕੀਤਾ ਜਾ ਰਿਹਾ ਹੈ।