ਲੋੜਵੰਦਾਂ ਦੀ ਸੇਵਾ ਸਭ ਤੋਂ ਵੱਡਾ ਧਰਮ : ਮਹਿੰਦਰੂ
ਮੁਫ਼ਤ ਦਵਾਈਆਂ ਅਤੇ ਹੋਰ ਸਮਾਨ ਭੇਂਟ।
Publish Date: Sun, 22 Mar 2026 04:08 PM (IST)
Updated Date: Sun, 22 Mar 2026 04:10 PM (IST)

- ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਵੱਲੋਂ ਕੋਹੜ ਰੋਗੀਆਂ ਲਈ 15 ਹਜ਼ਾਰ ਰੁਪਏ ਦੀਆਂ ਮੁਫ਼ਤ ਦਵਾਈਆਂ ਤੇ ਹੋਰ ਸਮਾਨ ਭੇਟ ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਸਮਾਜ ਸੇਵਾ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਵੱਲੋਂ ਸੇਵਾ ਸਦਨ ਲੈਪਰੋਸੀ ਆਸ਼ਰਮ ਵਿਚ ਇਕ ਵਿਸ਼ੇਸ਼ ਸੇਵਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਵੱਲੋਂ ਆਸ਼ਰਮ ਵਿਚ ਰਹਿ ਰਹੇ ਕੋਹੜ ਰੋਗੀਆਂ ਲਈ ਲਗਭਗ 15 ਹਜ਼ਾਰ ਰੁਪਏ ਮੁੱਲ ਦੀਆਂ ਮੁਫ਼ਤ ਦਵਾਈਆਂ, ਪੱਟੀਆਂ ਤੇ ਖਾਣ-ਪੀਣ ਦੀਆਂ ਚੀਜ਼ਾਂ ਭੇਟ ਕੀਤੀਆਂ ਗਈਆਂ। ਇਸ ਦੇ ਨਾਲ ਹੀ ਉੱਥੇ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਵੰਡਿਆ ਗਿਆ। ਇਸ ਸੇਵਾ ਪ੍ਰੋਗਰਾਮ ਦੀ ਅਗਵਾਈ ਕਲੱਬ ਦੇ ਪ੍ਰਧਾਨ ਸੁਸ਼ੀਲ ਮਹਿੰਦਰੂ ਤੇ ਸਰਪ੍ਰਸਤ ਉਮੇਸ਼ ਕੋਹਲੀ ਨੇ ਕੀਤੀ। ਇਸ ਮੌਕੇ ਸੁਸ਼ੀਲ ਮਹਿੰਦਰੂ ਨੇ ਕਿਹਾ ਕਿ ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਹਮੇਸ਼ਾਂ ਸਮਾਜ ਦੇ ਪਿੱਛੜੇ ਤੇ ਲੋੜਵੰਦ ਵਰਗ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਤੇ ਕਲੱਬ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੈਪਰੋਸੀ ਆਸ਼ਰਮ ਵਰਗੀਆਂ ਸੰਸਥਾਵਾਂ ਵਿਚ ਮਨੁੱਖਤਾ ਦੀ ਸੇਵਾ ਕਰਨ ਦਾ ਅਸਲ ਮੌਕਾ ਮਿਲਦਾ ਹੈ। ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ’ਤੇ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਕੁਝ ਹਿੱਸਾ ਸਮਾਜ ਸੇਵਾ ਲਈ ਜ਼ਰੂਰ ਕੱਢੇ ਤੇ ਲੋੜਵੰਦਾਂ ਦੀ ਸਹਾਇਤਾ ਕਰੇ। ਇਸ ਮੌਕੇ ਆਸ਼ਰਮ ਦੇ ਮਰੀਜ਼ਾਂ ਲਈ ਪੱਟੀਆਂ, ਬੀਟਾਡੀਨ, ਮੂਵ, ਡਿਟੋਲ, ਖੰਘ ਦੀ ਦਵਾਈ, ਡਸਟਿੰਗ ਪਾਊਡਰ, ਡਿਟਰਜੈਂਟ ਪਾਊਡਰ, ਫਿਨਾਇਲ, ਧੋਣ ਵਾਲਾ ਸਾਬਣ ਅਤੇ ਜਾਲੀਦਾਰ ਕੱਪੜਾ ਆਦਿ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਉਮੇਸ਼ ਕੋਹਲੀ, ਰਮਨ ਹਾਂਡਾ, ਸੰਜੇ ਆਨੰਦ, ਡਾ. ਓਪੀ ਵਿਗ, ਐੱਨਪੀ ਧਵਨ, ਨੀਰਜ ਸੇਖੜੀ, ਲਲਿਤ ਤ੍ਰੇਹਨ, ਦੀਪਕ ਕੱਕੜ, ਡਾ. ਰਾਕੇਸ਼ ਮਹਿੰਦਰੂ, ਪੁਨੀਤ ਕਪੂਰ, ਸੰਦੀਪ ਕਪੂਰ, ਅਮਿਤ ਚਲੋਤਰਾ, ਜਗਦੀਸ਼ ਕੋਹਲੀ, ਉੱਜਵਲ ਭੰਡਾਰੀ, ਆਸ਼ਰਮ ਦੇ ਪ੍ਰਧਾਨ ਰਮੇਸ਼ਵਰ ਯਾਦਵ ਤੇ ਰਾਮ ਦਾਸ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।