Farmer's Protest : ਦਿੱਲੀ ਸੰਘਰਸ਼ 'ਚੋਂ ਪਰਤੇ ਪਿੰਡ ਠੱਕਰ ਸੰਧੂ ਦੇ ਕਿਸਾਨ ਦੀ ਮੌਤ
ਰਛਪਾਲ ਸਿੰਘ ਕੁੱਝ ਦਿਨ ਪਹਿਲਾਂ ਹੀ ਦਿੱਲੀ 'ਚ ਚੱਲ ਰਹੇ ਸੰਘਰਸ਼ ਤੋਂ ਵਾਪਸ ਆਇਆ ਤੇ ਕੁੱਝ ਦਿਨ ਬਾਅਦ ਬਿਮਾਰ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜ਼ੇਰੇ ਇਲਾਜ਼ ਉਸ ਦੀ ਮੌਤ ਹੋ ਗਈ।
Publish Date: Sat, 29 May 2021 06:39 PM (IST)
Updated Date: Sat, 29 May 2021 07:09 PM (IST)
ਗੁਰਪ੍ਰੀਤ ਸਿੰਘ, ਸੇਖਵਾਂ : ਗੁਰਦਾਸਪੁਰ ਜ਼ੋਨ ਸਠਿਆਲੀ ਪੁੱਲ ਦੇ ਪਿੰਡ ਠੱਕਰ ਸੰਧੂ ਦੇ ਕਿਸਾਨ ਰਛਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਦੀ ਕੁਝ ਦੇ ਬਿਮਾਰ ਰਹਿਣ ਪਿੱਛੋਂ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਛਪਾਲ ਸਿੰਘ ਕੁੱਝ ਦਿਨ ਪਹਿਲਾਂ ਹੀ ਦਿੱਲੀ 'ਚ ਚੱਲ ਰਹੇ ਸੰਘਰਸ਼ ਤੋਂ ਵਾਪਸ ਆਇਆ ਤੇ ਕੁੱਝ ਦਿਨ ਬਾਅਦ ਬਿਮਾਰ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜ਼ੇਰੇ ਇਲਾਜ਼ ਉਸ ਦੀ ਮੌਤ ਹੋ ਗਈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਤੇ ਸ਼ੋ੍ਮਣੀ ਕਮੇਟੀ ਤੋਂ ਮੰਗ ਕੀਤੀ ਕਿ ਰਛਪਾਲ ਸਿੰਘ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਬਣਦੀ ਰਾਸ਼ੀ ਦਿੱਤੀ ਜਾਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇੇ ਪੰਜਾਬ ਦੇ ਆਗੂ ਰਛਪਾਲ ਸਿੰਘ ਦੇ ਸਸਕਾਰ 'ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਗੁਰਦਾਸਪੁਰ ਦੇ ਮੀਤ ਪ੍ਰਧਾਨ ਤੇ ਜ਼ੋਨ ਪ੍ਰਧਾਨ ਗੁਰਮੁੱਖ ਸਿੰਘ ਖਾਨਮਲੱਕ, ਅਨੂਪ ਸਿੰਘ ਬਲੱਗਣ, ਸਤਨਾਮ ਸਿੰਘ ਖਾਨਮਲੱਕ, ਹਰਚਰਨ ਸਿੰਘ ਧਾਰੀਵਾਲ ਕਲਾਂ, ਮੱਖਣ ਸਿੰਘ ਛੀਨਾ ਰੇਤਵਾਲਾ, ਤਰਸੇਮ ਸਿੰਘ ਮੱਲੀਆਂ,ਹਰਚਰਨ ਸਿੰਘ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।