ਲੋੜਵੰਦ ਨੂੰ ਟਰਾਈ ਸਾਈਕਲ ਦਾਨ ਕੀਤਾ
ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਵੱਲੋਂ ਇਕ ਅੰਗਹੀਣ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਉਸ ਨੂੰ ਟਰਾਈ ਸਾਈਕਲ ਦਾਨ ਕੀਤਾ ਗਿਆ ਹੈ। ਬਟਾਲਾ ਬ੍ਾਂਚ ਦੀ ਸੰਸਥਾਪਕ ਅਤੇ ਚੇਅਰਪਰਸਨ ਪ੍ਰਕਾਸ਼ ਕੌਰ ਨਾਰੂ, ਪ੍ਰਧਾਨ ਨਰਿੰਦਰ ਕੌਰ ਮੱਲੀ ਅਤੇ ਅਬਰੋਲ ਵੱਲੋਂ ਜਿਨ੍ਹਾਂ ਵੱਲੋਂ ਇਹ ਟਰਾਈ-ਸਾਈਕਲ ਦਾਨ ਕੀਤਾ ਗਿਆ ਸੀ
Publish Date: Wed, 04 Dec 2019 05:28 PM (IST)
Updated Date: Wed, 04 Dec 2019 05:28 PM (IST)
ਪਵਨ ਤੇ੍ਹਨ, ਬਟਾਲਾ
ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਵੱਲੋਂ ਇਕ ਅੰਗਹੀਣ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਉਸ ਨੂੰ ਟਰਾਈ ਸਾਈਕਲ ਦਾਨ ਕੀਤਾ ਗਿਆ ਹੈ। ਬਟਾਲਾ ਬ੍ਾਂਚ ਦੀ ਸੰਸਥਾਪਕ ਅਤੇ ਚੇਅਰਪਰਸਨ ਪ੍ਰਕਾਸ਼ ਕੌਰ ਨਾਰੂ, ਪ੍ਰਧਾਨ ਨਰਿੰਦਰ ਕੌਰ ਮੱਲੀ ਅਤੇ ਅਬਰੋਲ ਵੱਲੋਂ ਜਿਨ੍ਹਾਂ ਵੱਲੋਂ ਇਹ ਟਰਾਈ-ਸਾਈਕਲ ਦਾਨ ਕੀਤਾ ਗਿਆ ਸੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਚੇਅਰਪਰਸਨ ਪ੍ਰਕਾਸ਼ ਕੌਰ ਨਾਰੂ ਨੇ ਅਬਰੋਲ ਦੇ ਇਸ ਨੇਕ ਕਾਰਜ਼ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਦਾਨ ਨਾਲ ਕਿਸੇ ਲੋੜਵੰਦ ਵਿਅਕਤੀ ਦਾ ਜੀਵਨ ਸੁਖਾਲਾ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਵੂਮੈਨ ਕਾਨਫਰੰਸ ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰਹੀ ਹੈ ਅਤੇ ਸੇਵਾ ਦੇ ਇਸ ਕੁੰਭ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕਿਰਨ ਮਰਵਾਹਾ, ਜੋਗਿੰਦਰ ਕੌਰ, ਹਰਜੀਤ ਕੌਰ, ਤਿ੍ਪਤਾ, ਸਵਿੰਦਰ ਕੌਰ, ਮਨਮੋਹਨ ਸਿੰਘ, ਰਾਜ ਸ਼ਰਮਾ, ਅਨੁਰਾਧਾ (ਲਵਲੀ) ਅਤੇ ਸੈਂਟਰ ਦਾ ਸਮੂਹ ਸਟਾਫ਼ ਹਾਜ਼ਰ ਸੀ।