ਹੋਲੀ ਚਾਈਲਡ ਸਕੂਲ ’ਚ ਫੈਂਸੀ ਡਰੈਸ ਮੁਕਾਬਲੇ ਕਰਵਾਏ
ਹੋਲੀ ਚਾਇਲਡ ਸਕੂਲ 'ਚ ਫੈਂਸੀ ਡਰੈਸ ਪ੍ਰਤੀਯੋਗਤਾ ਕਰਵਾਈ
Publish Date: Sat, 25 Apr 2026 03:22 PM (IST)
Updated Date: Sun, 26 Apr 2026 04:01 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਹੋਲੀ ਚਾਈਲਡ ਸਕੂਲ ਛੋਹਣ ਵਿਖੇ ਸ਼ਨੀਚਰਵਾਰ ਨੂੰ ਵਾਈਸ ਪ੍ਰਿੰਸੀਪਲ ਸਿਸਟਰ ਪ੍ਰਮਿਤਾ ਦੀ ਅਗਵਾਈ ਹੇਠ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਅਤੇ ਗਰਮਜੋਸ਼ੀ ਨਾਲ ਇਸ ਮੁਕਾਬਲੇ ’ਚ ਭਾਗ ਲਿਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਇਸ ਫੈਂਸੀ ਡਰੈਸ ਮੁਕਾਬਲੇ ਵਿੱਚ ਵੱਖ-ਵੱਖ ਕਿਰਦਾਰ ਜਿਵੇਂ ਰੋਬੋਟ, ਅਖਬਾਰ, ਪੰਜਾਬੀ ਗੱਭਰੂ, ਮੁਟਿਆਰ, ਝਾਂਸੀ ਦੀ ਰਾਣੀ, ਡਾਕਟਰ, ਦਰੱਖਤ, ਪੈਂਸਿਲ, ਕਿਸਾਨ, ਅਧਿਆਪਕ, ਫਲੂ, ਜੰਕ ਫੂਡ, ਪਲਾਸਟਿਕ ਆਦਿ ਦੇ ਕਿਰਦਾਰ ਨਿਭਾਉਂਦੇ ਹੋਏ ਪਲਾਸਟਿਕ ਅਤੇ ਜੰਕ ਫੂਡ ਦੀ ਵਰਤੋਂ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਂਦੇ ਹੋਏ ਇਹਨਾਂ ਦੀ ਵਰਤੋਂ, ਰੋਕਣ ਅਤੇ ਸਾਫ ਸੁਥਰਾ ਅਤੇ ਸਿਹਤਮੰਦ ਖਾਣਾ ਖਾਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਬੱਚਿਆਂ ਦੇ ਪ੍ਰਦਰਸ਼ਨ ਦੇ ਸੁਚਾਰੂ ਪ੍ਰਬੰਧਨ ਲਈ ਕੋਆਰਡੀਨੇਟਰ ਸੁਖਬੀਰ ਕੌਰ ਅਤੇ ਨਿਰਣਾ ਕਰਨ ਲਈ ਸਿਸਟਰ ਪ੍ਰਮਿਤਾ, ਸਿਸਟਰ ਰੂਬੀ, ਮੈਡਮ ਰੀਟਾ, ਰੇਨੂੰ, ਆਰਤੀ, ਪੂਜਾ, ਰਾਧਾ ਰਾਣੀ, ਅਜੇਬੀਰ ਕੌਰ ਹਾਜ਼ਰ ਸਨ।