ਕੇਂਦਰ ਸਰਕਾਰ ਸਬਸਿਡੀਆਂ ਜਾਰੀ ਕਰੇ : ਏਕਟੂ
ਛੋਟੀ ਸਨਅਤ ਨੂੰ ਚਲਦਾ ਰੱਖਣ ਲਈ ਕੇਂਦਰ ਸਰਕਾਰ ਸਬਸਿਡੀਆਂ ਜਾਰੀ ਕਰੇ; ਏਕਟੂ
Publish Date: Sat, 02 May 2026 04:36 PM (IST)
Updated Date: Sun, 03 May 2026 04:06 AM (IST)
ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਬਟਾਲਾ: ਮਈ ਦਿਵਸ ਮੌਕੇ ਬਟਾਲਾ ’ਚ ਆਲ ਇੰਡੀਆ ਸੈਂਟਰਲ ਕੌਂਸਲ ਆਫ ਟ੍ਰੇਡ ਯੂਨੀਅਨ (ਏਕਟੂ) ਵੱਲੋਂ ਦਰਜਨ ਦੇ ਕਰੀਬ ਛੋਟੀਆਂ ਰੈਲੀਆਂ ਕੀਤੀਆਂ ਗਈਆਂ। ਏਕਟੂ ਦੇ ਸੂਬਾ ਸਕੱਤਰ ਗੁਲਜਾਰ ਸਿੰਘ ਭੁੰਬਲੀ, ਜਿਲਾ ਆਗੂ ਪ੍ਰੇਮ ਮਸੀਹ ਸੋਨਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਹੁਣ ਅੱਠ ਘੰਟੇ ਦੀ ਬਜਾਏ ਦਿਹਾੜੀ 12 ਘੰਟੇ ਦੀ ਕਰ ਦਿੱਤੀ ਹੈ ਅਤੇ ਇਹ ਕਾਨੂੰਨ ਪਹਿਲੀ ਅਪ੍ਰੈਲ ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ। ਪਰ ਇਸ ਕਾਨੂੰਨ ਦੇ ਵਿਰੁੱਧ ਦੇਸ਼ ਪੱਧਰ ਤੇ ਮਜ਼ਦੂਰ ਸੰਘਰਸ਼ ਕਰ ਰਿਹਾ ਹੈ। ਆਗੂਆਂ ਕਿਹਾ ਕਿ ਪਹਿਲੀ ਮਈ ਨੂੰ ਇਹ ਅਹਿਦ ਲਿਆ ਹੈ ਕਿ ਭਾਰਤ ਅਤੇ ਪੰਜਾਬ ਸਰਕਾਰ ਕਿਰਤ ਕਾਨੂੰਨਾਂ ਵਿੱਚ ਕੀਤੀਆ ਤਬਦੀਲੀਆਂ ਸਮੇਤ 12 ਘੰਟੇ ਦੀ ਦਿਹਾੜੀ ਦਾ ਕਾਨੂੰਨ ਵਾਪਸ ਲਵੇ, ਕਿਰਤ ਕਾਨੂੰਨਾਂ ਅਨੁਸਾਰ ਪ੍ਰੋਵੀਡੈਂਟ ਫੰਡ, ਈਐੱਸਆਈ, ਸਰਵਿਸ ਅਤੇ ਹੋਰ ਕਿਰਤ ਕਾਨੂੰਨਾਂ ਨੂੰ ਲੇਬਰ ਦਫਤਰ ਲਾਗੂ ਕਰਨ ਲਈ ਹਰਕਤ ਵਿੱਚ ਆਉਣ। ਇਸ ਮੌਕੇ ਫੂਲ ਚੰਦ ਘਣੀਏ ਕੇ ਬੇਟ, ਬਚਨ ਸਿੰਘ ਬੋਪਾਰਾਏ, ਜੋਗਿੰਦਰ ਪਾਲ ਲੇਹਲ, ਰਾਜੂ ਬਟਾਲਾ ਅਤੇ ਸੁਖਦੇਵ ਬਿੱਟਾ ਆਦਿ ਸਮੇਤ ਮਜ਼ਦੂਰ ਵਰਗ ਵੱਡੀ ਗਿਣਤੀ ’ਚ ਹਾਜ਼ਰ ਸਨ।