ਬਿਜਲੀ ਕਾਮਿਆਂ ਸੂਹੇ ਪਰਚਮ ਲਹਿਰਾ ਕੇ ਮਈ ਦਿਵਸ ਮਨਾਇਆ
ਬਿਜਲੀ ਕਾਮਿਆਂ ਸੂਹੇ ਪਰਚਮ ਲਹਿਰਾ ਕੇ ਮਈ ਦਿਵਸ ਮਨਾਇਆ
Publish Date: Sat, 02 May 2026 05:14 PM (IST)
Updated Date: Sun, 03 May 2026 04:08 AM (IST)
ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ,ਪੰਜਾਬੀ ਜਾਗਰਣ
ਕਾਦੀਆਂ:ਅੱਜ ਪਾਵਰਕਾਮ ਸਬ ਡਵੀਜ਼ਨ ਕਾਦੀਆਂ ਵਿਖੇ ਬਿਜਲੀ ਕਾਮਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਕੇ ਸੂਹੇ ਪਰਚਮ ਲਹਿਰਾਏ ਤੇ ਮਈ ਦਿਹਾੜਾ ਮਨਾਇਆ, ਜਿਸਦੀ ਅਗਵਾਈ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਗੁਰਾਇਆ ਤੇ ਫੈਡਰੇਸ਼ਨ ਏਟਕ ਦੇ ਆਗੂ ਹਰਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਇਸ ਸਮੇਂ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਕੇਂਦਰ ਤੇ ਪੰਜਾਬ ਸਰਕਾਰ ਸਾਮਰਾਜੀ ਸੰਸਥਾਵਾਂ ਵਰਲਡ ਬੈਂਕ, ਆਈਐੱਮਐੱਫ ਅਤੇ ਵਿਸ਼ਵ ਵਪਾਰ ਸੰਸਥਾ ਦੇ ਇਸ਼ਾਰੇ ’ਤੇ ਪਹਿਲੇ ਮਜ਼ਦੂਰ ਪੱਖੀ ਕਾਨੂੰਨ ਰੱਦ ਕਰਕੇ ਮਜ਼ਦੂਰ ਵਿਰੋਧੀ 4 ਲੇਬਰ ਕੋਡਾ ਰਾਹੀਂ 8 ਘੰਟੇ ਦਿਹਾੜੀ 12 ਘੰਟੇ ਵਿੱਚ ਬਦਲਣ ਦੇ ਪੁੱਠੇ ਗੇੜ ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਸਮੇਂ ਮਜ਼ਦੂਰ ਜਮਾਤ ਦੇ ਪੱਕੇ ਰੁਜ਼ਗਾਰ ਲਈ, ਠੇਕਾ ਪ੍ਰਣਾਲੀ ਰੱਦ ਕਰਾਉਣ ਲਈ, ਉਜ਼ਰਤ ਕਾਨੂੰਨ 1948 ਤਹਿਤ ਘੱਟੋ ਘੱਟ ਉਜ਼ਰਤ ਲਾਗੂ ਕਰਵਾਉਣ ਲਈ ਜਥੇਬੰਦ ਹੋਣ ਅਤੇ ਹੱਕੀ ਮੰਗਾਂ ਲਈ ਸੰਘਰਸ਼ ਕਰਨ। ਅੱਜ ਦਾ ਇਹ ਕੌਮਾਂਤਰੀ ਮਈ ਦਿਹਾੜਾ ਸਮੂਹ ਪੀੜਤ ਵਰਗਾਂ ਦੀਆਂ ਸਾਂਝੀਆਂ ਮੰਗਾਂ/ਮਸਲਿਆਂ ਨੂੰ ਬੁਨਿਆਦੀ ਕਾਰਪੋਰੇਟ ਪੱਖੀ ਨੀਤੀਆਂ ਨਾਲ ਜੋੜ ਕੇ ਲੁੱਟ ਖਸੁੱਟ ’ਤੇ ਜਮਾਤੀ ਵਿਤਕਰੇ ਤੋਂ ਰਹਿਤ ਸਮਾਜ ਦੀ ਸਿਰਜਣਾ ਦੇ ਸੰਦਰਭ ’ਚ ਰੱਖ ਕੇ ਸਾਂਝੇ ਜਮਾਤੀ ਸੰਘਰਸ਼ਾਂ ਨੂੰ ਵਿੱਢਣ ਜਾਰੀ ਰੱਖਣ ਦਾ ਪ੍ਰਣ ਦਾ ਦਿਹਾੜਾ ਹੈ। ਇਸ ਮੌਕੇ ਦਲਜੀਤ ਸਿੰਘ ਸਿੱਧਵਾਂ, ਪਿਆਰਾ ਸਿੰਘ ਭਾਮੜੀ,ਬਾਵਾ ਸਿੰਘ ਠੀਕਰੀਵਾਲ, ਸਤਨਾਮ ਸਿੰਘ ਖਾਰਾ,ਜਗਤਾਰ ਸਿੰਘ ਖੁੰਡਾ, ਪ੍ਰੇਮ ਕੁਮਾਰ, ਹਰਦੀਪ ਸਿੰਘ ਸੇਖੋਂ, ਦਲਜਿੰਦਰ ਸਿੰਘ, ਸੰਤੋਖ ਸਿੰਘ , ਬਿਕਰਮ ਜੀਤ ਸਿੰਘ , ਦਵਿੰਦਰ ਜੀਤ ,ਤਿਲਕ ਰਾਜ ਸ਼ਾਮਲ ਹੋਏ