ਵਿਧਾਨ ਸਭਾ ਹਲਕਾ ਬਟਾਲਾ ਵਿਖੇ ਹੋਈਆਂ ਨਗਰ ਨਿਗਮ ਚੋਣਾਂ 2026 ਦੇ ਹੌਲੀ ਹੌਲੀ ਜਿੱਥੇ ਨਤੀਜੇ ਆ ਰਹੇ ਹਨ ਉਥੇ ਨਾਲ ਹੀ ਜੇਤੂਆਂ ਵਿੱਚ ਖੁਸ਼ੀ ਲਹਿਰ ਪਾਈ ਜਾ ਰਹੀ ਹੈ ਤੇ ਹਾਰੇ ਹੋਏ ਉਮੀਦਵਾਰਾਂ ਨਿਰਾਸ਼ਾ ਦਾ ਆਲਮ ਦਿਖਾਈ ਦੇ ਰਿਹਾ ਹੈ।
.jpeg)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਵਿਧਾਨ ਸਭਾ ਹਲਕਾ ਬਟਾਲਾ ਵਿਖੇ ਹੋਈਆਂ ਨਗਰ ਨਿਗਮ ਚੋਣਾਂ 2026 ਦੇ ਹੌਲੀ ਹੌਲੀ ਜਿੱਥੇ ਨਤੀਜੇ ਆ ਰਹੇ ਹਨ ਉਥੇ ਨਾਲ ਹੀ ਜੇਤੂਆਂ ਵਿੱਚ ਖੁਸ਼ੀ ਲਹਿਰ ਪਾਈ ਜਾ ਰਹੀ ਹੈ ਤੇ ਹਾਰੇ ਹੋਏ ਉਮੀਦਵਾਰਾਂ ਨਿਰਾਸ਼ਾ ਦਾ ਆਲਮ ਦਿਖਾਈ ਦੇ ਰਿਹਾ ਹੈ।
ਪਹਿਲਾ ਰਾਊਂਡ ਮੁਕੰਮਲ ਹੋਣ ਤੇ ਆਪ ਸੱਤ, ਕਾਂਗਰਸ ਪੰਜ ਤੇ ਭਾਜਪਾ ਦੋ ਵਾਰਡਾਂ ਚ ਰਹੀ ਜੇਤੂ
ਨਗਰ ਨਿਗਮ ਚੋਣਾਂ 2026 ਦੇ ਆ ਰਹੇ ਨੇ ਤੀਜੀਆਂ ਦੇ ਚਲਦਿਆਂ ਪਹਿਲਾ ਰੋਣ ਮੁਕੰਮਲ ਹੋਣ ਤੇ ਆਮ ਆਦਮੀ ਪਾਰਟੀ ਨੇ ਸੱਤ, ਕਾਂਗਰਸ ਪੰਜ ਤੇ ਭਾਰਤੀ ਜਨਤਾ ਪਾਰਟੀ ਨੇ ਦੋ ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਆਪਣੀਆਂ ਆਪਣੀਆਂ ਵਾਰਡਾਂ ਵਿੱਚ ਜੇਤੂ ਰਹੇ ਉਮੀਦਵਾਰਾਂ ਵਿੱਚ -
ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਭੁਪਿੰਦਰ ਸਿੰਘ ਵਾਹਲਾ 160 ਵੋਟਾਂ ਨਾਲ ਜੇਤੂ ਰਹੇ।
ਵਾਰਡ ਨੰਬਰ 2 ਤੋਂ ਆਪ ਉਮੀਦਵਾਰ ਰਾਜਵੰਤ ਕੌਰ 235 ਵੋਟਾਂ ਨਾਲ
ਵਾਰਡ ਨੰਬਰ 3 ਤੋਂ ਆਪ ਉਮੀਦਵਾਰ ਆਜ਼ਾਦਵਿੰਦਰ ਸਿੰਘ ਕਾਕੇ ਸ਼ਾਹ
ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਅਮਨਪ੍ਰੀਤ ਕੌਰ
ਵਾਰਡ ਨੰਬਰ 5 ਤੋਂ ਆਪ ਉਮੀਦਵਾਰ ਭੁਪਿੰਦਰ ਸਿੰਘ ਬਾਜਵਾ 324 ਵੋਟਾਂ ਨਾਲ
ਵਾਰਡ ਨੰਬਰ 6 ਤੋਂ ਕਾਂਗਰਸ ਦੀ ਉਮੀਦਵਾਰ ਸੁਮਨ
ਵਾਰਡ ਨੰਬਰ 7 ਤੋਂ ਕਾਂਗਰਸੀ ਉਮੀਦਵਾਰ ਰਾਜਕੁਮਾਰ
ਵਾਰਡ ਨੰਬਰ 31 ਤੋਂ ਕਾਂਗਰਸੀ ਉਮੀਦਵਾਰ ਗੌਰਵ ਸੇਠ
ਵਾਰਡ ਨੰਬਰ 29 ਤੋਂ ਆਪ ਉਮੀਦਵਾਰ ਸ਼ਵੇਤਾ 314 ਵੋਟਾਂ ਨਾਲ
ਵਾਰਡ ਨੰਬਰ 32 ਤੋਂ ਸੁਖਰਾਜ ਕੌਰ
ਵਾਰਡ ਨੰਬਰ 26 ਤੋਂ ਆਪ ਉਮੀਦਵਾਰ ਖੁਸ਼ਬੂ ਸੋਢੀ
ਵਾਰਡ ਨੰਬਰ 30 ਤੋਂ ਕਾਂਗਰਸੀ ਉਮੀਦਵਾਰ ਬਲਜਿੰਦਰ ਕੌਰ 24 ਵੋਟਾਂ ਨਾਲ
ਵਾਰਡ ਨੰਬਰ 28 ਤੋਂ ਨੀਰੂ ਭੱਟੀ ਭਾਜਪਾ ਉਮੀਦਵਾਰ 24 ਵੋਟਾਂ ਨਾਲ
ਵਾਰਡ ਨੰਬਰ 27 ਤੋਂ ਸੁਨੀਲ ਚਾਚੋਵਾਲੀਆ ਭਾਜਪਾ ਉਮੀਦਵਾਰ 63 ਵੋਟਾਂ ਨਾਲ ਜੇਤੂ ਰਹੇ।
ਗੌਰਵ ਸੇਠ 31 ਨੰਬਰ
ਇਸੇ ਲੜੀ ਤਹਿਤ ਹੁਣ ਤੱਕ ਦੇ ਆਏ ਰੁਝਾਨਾਂ ਮੁਤਾਬਕ ਸ਼ਹਿਰ ਦੀਆਂ ਪੰਜ ਵਾਂਰਡਾਂ ਤੋਂ ਜਿੱਥੇ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ, ਦੇ ਨਾਲ ਹੀ ਪੰਜ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਇੱਥੇ ਦੱਸਦੇ ਚੱਲੀਏ ਕਿ ਜਿਹੜੇ ਵਾਂਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ, ਉਨਾਂ ਵਿੱਚ ਵਾਰਡ ਨੰਬਰ 2,3,4,5 ਤੇ 26 ਨੰਬਰ ਵਾਰਡ ਸ਼ਾਮਿਲ ਹਨ। ਇਸੇ ਤਰ੍ਹਾਂ ਵਾਰਡ ਨੰਬਰ 1, 6, 7, 30, 31 ਵਿੱਚ ਕਾਂਗਰਸ ਨੇ ਜਿੱਤ ਦਾ ਝੰਡਾ ਗੱਡਿਆ ਹੈ। ਫਿਲਹਾਲ ਉਕਤ ਦੋਵੇਂ ਸਿਆਸੀ ਪਾਰਟੀਆਂ ਬਰਾਬਰ ਤੇ ਜਿੱਤ ਪ੍ਰਾਪਤ ਕਰ ਰਹੀਆਂ ਹਨ
ਰਾਜੂ 7 ਨੰਬਰ