ਭ੍ਰਿਸ਼ਟਾਚਾਰ ਵਿਰੁੱਧ ਸ਼ਿਕੰਜਾ: ਗੁਰਦਾਸਪੁਰ 'ਚ PSPCL ਦਾ ਅਕਾਊਂਟੈਂਟ ਵਿਜੀਲੈਂਸ ਹੱਥੇ ਚੜ੍ਹਿਆ, ਰਿਟਾਇਰਡ JE ਤੋਂ ਮੰਗੀ ਸੀ ਰਿਸ਼ਵਤ
ਸਥਾਨਕ ਸ਼ਹਿਰ ਦੀ ਜੇਲ੍ਹ ਰੋਡ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਤੋਂ ਵਿਜੀਲੈਂਸ ਵਿਭਾਗ ਨੇ ਸੁਪਰਡੈਂਟ ਅਕਾਊਂਟਸ ਅੰਮ੍ਰਿਤਪਾਲ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਸੇਵਾਮੁਕਤ ਜੂਨੀਅਰ ਇੰਜੀਨੀਅਰ ਬਿਸੰਬਰ ਦਾਸ ਦਾ ਵਿਭਾਗ ’ਤੇ ਇਕ ਲੱਖ ਰੁਪਏ ਦਾ ਬਕਾਇਆ ਸੀ, ਜਿਸ ਨੂੰ ਲੈਣ ਲਈ ਉਹ ਪਿਛਲੇ ਇੱਕ ਸਾਲ ਤੋਂ ਬਿਜਲੀ ਵਿਭਾਗ ਦੇ ਦਫ਼ਤਰ ’ਚ ਸੁਪਰਡੈਂਟ ਕੋਲ ਚੱਕਰ ਲਗਾ ਰਹੇ ਸਨ।
Publish Date: Sat, 30 May 2026 03:29 PM (IST)
Updated Date: Sat, 30 May 2026 03:31 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਸਥਾਨਕ ਸ਼ਹਿਰ ਦੀ ਜੇਲ੍ਹ ਰੋਡ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਤੋਂ ਵਿਜੀਲੈਂਸ ਵਿਭਾਗ ਨੇ ਸੁਪਰਡੈਂਟ ਅਕਾਊਂਟਸ ਅੰਮ੍ਰਿਤਪਾਲ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਸੇਵਾਮੁਕਤ ਜੂਨੀਅਰ ਇੰਜੀਨੀਅਰ ਬਿਸੰਬਰ ਦਾਸ ਦਾ ਵਿਭਾਗ ’ਤੇ ਇਕ ਲੱਖ ਰੁਪਏ ਦਾ ਬਕਾਇਆ ਸੀ, ਜਿਸ ਨੂੰ ਲੈਣ ਲਈ ਉਹ ਪਿਛਲੇ ਇੱਕ ਸਾਲ ਤੋਂ ਬਿਜਲੀ ਵਿਭਾਗ ਦੇ ਦਫ਼ਤਰ ’ਚ ਸੁਪਰਡੈਂਟ ਕੋਲ ਚੱਕਰ ਲਗਾ ਰਹੇ ਸਨ।
ਸੁਪਰਡੈਂਟ ਅੰਮ੍ਰਿਤਪਾਲ ਸਿੰਘ ਉਨ੍ਹਾਂ ਨੂੰ ਪਿਛਲੇ ਇਕ ਸਾਲ ਤੋਂ ਪਰੇਸ਼ਾਨ ਕਰ ਰਿਹਾ ਸੀ। ਇਸ ਤੋਂ ਬਾਅਦ ਪੈਸੇ ਦਿਵਾਉਣ ਦੇ ਬਦਲੇ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਨੇ ਸੇਵਾਮੁਕਤ ਜੇਈ ਬਿਸੰਬਰ 10 ਤੋਂ 15 ਹਜ਼ਾਰ ਰੁਪਏ ਦੀ ਮੰਗ ਕੀਤੀ। ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਜਿਸ ਕਾਰਨ ਪੀੜਤ ਬਿਸੰਬਰ ਦਾਸ ਨੇ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦਿੱਤੀ, ਜਿਸ ’ਤੇ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਵਿਜੀਲੈਂਸ ਵਿਭਾਗ ਨੇ ਸੁਪਰਡੈਂਟ ਅਕਾਊਂਟਸ ਅੰਮ੍ਰਿਤਪਾਲ ਸਿੰਘ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ।