ਵਿਦਿਆਰਥੀਆਂ ਲਈ ਕੋ-ਵੈਕਸੀਨ ਟੀਕਾਕਰਨ ਕੈਂਪ ਲਗਾਇਆ
ਅੱਜ ਜੀਆ ਮਿੱਤਲ ਡੀਏਵੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਕੋ-ਵੈਕਸੀਨੇਸ਼ਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ 'ਚ ਸਿਵਲ ਹਸਪਤਾਲ ਗੁਰਦਾਸਪੁਰ ਦੀ ਟੀਮ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈ। ਇਸ 'ਚ ਰਾਜਨ ਵਫਾ (ਫਾਰਮਾਸਿਸਟ), ਕੁਲਵਿੰਦਰ ਕੌਰ (ਏਐੱਨਐੱਮ) ਜਸਬੀਰ ਕੌਰ (ਆਸ਼ਾ ਵਰਕਰ) ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਕੈਂਪ 'ਚ ਵਿਦਿਆਰਥ
Publish Date: Thu, 20 Jan 2022 03:42 PM (IST)
Updated Date: Thu, 20 Jan 2022 03:42 PM (IST)
ਸਟਾਫ ਰਿਪੋਰਟਰ, ਗੁਰਦਾਸਪੁਰ : ਅੱਜ ਜੀਆ ਮਿੱਤਲ ਡੀਏਵੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਕੋ-ਵੈਕਸੀਨੇਸ਼ਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ 'ਚ ਸਿਵਲ ਹਸਪਤਾਲ ਗੁਰਦਾਸਪੁਰ ਦੀ ਟੀਮ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈ। ਇਸ 'ਚ ਰਾਜਨ ਵਫਾ (ਫਾਰਮਾਸਿਸਟ), ਕੁਲਵਿੰਦਰ ਕੌਰ (ਏਐੱਨਐੱਮ) ਜਸਬੀਰ ਕੌਰ (ਆਸ਼ਾ ਵਰਕਰ) ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਕੈਂਪ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣਾ ਟੀਕਾਕਰਨ ਕਰਵਾਇਆ। ਇਸ ਕੈਂਪ ਵਿੱਚ ਸਕੂਲ ਦੇ ਚੇਅਰਮੈਨ ਬਾਲ ਕ੍ਰਿਸ਼ਨ ਮਿੱਤਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸਕੂਲ ਦੇ ਪਿੰ੍ਸੀਪਲ ਰਾਜੀਵ ਭਾਰਤੀ ਨੇ ਟੀਕਾਕਰਨ ਮੁਹਿੰਮ 'ਚ ਭਾਗ ਲੈਣ ਲਈ ਮਾਪਿਆਂ ਤੇ ਬੱਚਿਆਂ ਨੂੰ ਪੇ੍ਰਿਤ ਕਰਦੇ ਹੋਏ ਕਿਹਾ ਕਿ 15 ਤੋਂ 18 ਸਾਲ ਤਕ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਮੁਹਿੰਮ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਕਿਉਂਕਿ ਬੱਚੇ ਹੀ ਦੇਸ਼ ਦਾ ਉੱਜਵਲ ਭਵਿੱਖ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਹਾਮਾਰੀ ਨਾਲ ਲੜਨਾ ਪਵੇਗਾ, ਤਾਂ ਹੀ ਅਸੀਂ ਇਸ ਮਹਾਮਾਰੀ ਨੂੰ ਹਰਾਉਣ ਦੇ ਯੋਗ ਹੋਵਾਂਗੇ।