ਕਾਂਗਰਸ ਦੀ ਮਾਨਸਿਕਤਾ ਹਮੇਸ਼ਾ ਰਾਮ ਮੰਦਿਰ ਵਿਰੋਧੀ ਰਹੀ : ਪਰਮਜੀਤ ਗਿੱਲ
ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਹਮੇਸ਼ਾ ਰਾਮ ਮੰਦਿਰ ਵਿਰੋਧੀ ਰਹੀ ਹੈ ਤੇ ਅੱਜ ਤੱਕ ਕਾਂਗਰਸ ਦੀਆਂ ਕੇਂਦਰ ਵਾਲੀਆਂ ਸਰਕਾਰਾਂ ਨੇ ਰਾਮ ਮੰਦਿਰ ਬਣਨ ਵਿੱਚ ਕਈ ਤਰਾਂ ਦੇ ਰੋੜੇ ਅਟਕਾਏ। ਗਿੱਲ ਨੇ ਕਿਹਾ
Publish Date: Thu, 11 Jan 2024 03:59 PM (IST)
Updated Date: Thu, 11 Jan 2024 03:59 PM (IST)

ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਹਮੇਸ਼ਾ ਰਾਮ ਮੰਦਿਰ ਵਿਰੋਧੀ ਰਹੀ ਹੈ ਤੇ ਅੱਜ ਤੱਕ ਕਾਂਗਰਸ ਦੀਆਂ ਕੇਂਦਰ ਵਾਲੀਆਂ ਸਰਕਾਰਾਂ ਨੇ ਰਾਮ ਮੰਦਿਰ ਬਣਨ ਵਿੱਚ ਕਈ ਤਰਾਂ ਦੇ ਰੋੜੇ ਅਟਕਾਏ। ਗਿੱਲ ਨੇ ਕਿਹਾ ਕਿ ਅੱਜ 500 ਸਾਲ ਬਾਅਦ ਜਿੱਥੇ ਕਰੋੜਾਂ ਰਾਮ ਭਗਤਾਂ ਦੀ ਕੀਤੀ ਤਪੱਸਿਆ ਅਤੇ ਕੁਰਬਾਨੀਆਂ ਨੂੰ ਫ਼ਲ ਲੱਗਾ ਹੈ, ਓਥੇ ਕਾਂਗਰਸ ਵੱਲੋਂ ਰਾਮ ਮੰਦਿਰ ਪ੍ਰਰਾਣ ਪ੍ਰਤਿਸ਼ਠਾ ਸਮਾਗਮ ਦਾ ਬਾਈਕਾਟ ਕੀਤਾ ਜਾਣਾ ਕਾਂਗਰਸ ਦੀ ਸੌੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਕਾਂਗਰਸ ਨੇ ਰਾਮ ਮੰਦਿਰ ਪ੍ਰਰਾਣ ਪ੍ਰਤਿਸ਼ਠਾ ਸਮਾਗਮ ਦਾ ਬਾਈਕਾਟ ਆਪਣੇ ਗੱਠਜੋੜ ਦੇ ਲੀਡਰਾਂ ਦੀ ਸਲਾਹ ਨਾਲ ਕੀਤਾ ਹੈ, ਕਿਉਂਕਿ ਵਿਰੋਧੀ ਗੱਠਜੋੜ ਦੀਆਂ ਪਾਰਟੀਆਂ ਦੇ ਲੀਡਰ ਸਨਾਤਨ ਸੰਸਕ੍ਰਿਤੀ ਦੇ ਵਿਰੋਧੀ ਵਿਚਾਰਧਾਰਾ ਰੱਖਦੇ ਹਨ। ਗਿੱਲ ਨੇ ਕਿਹਾ ਕਿ ਕਾਂਗਰਸੀ ਤਾਂ ਸ਼੍ਰੀ ਰਾਮ ਨੂੰ ਹੀ ਕਾਲਪਨਿਕ ਦੱਸਦੇ ਰਹੇ ਹਨ ਅਤੇ ਹਮੇਸ਼ਾ ਹੀ ਬਾਬਰੀ ਮਸਜਿਦ ਦੇ ਹੱਕ ਵਿੱਚ ਰਹੇ ਹਨ। ਇਸੇ ਲਈ ਆਯੋਧਿਆ ਵਿਖੇ ਰਾਮ ਜਨਮ ਭੂਮੀ ਤੇ ਮੰਦਰ ਬਣਾਉਣ ਨੂੰ ਰੋਕਣ ਲਈ ਯਤਨਸ਼ੀਲ ਰਹੇ ਹਨ। ਗਿੱਲ ਨੇ ਕਿਹਾ ਕਿ ਰਾਮ ਮੰਦਿਰ ਅਤੇ ਸਨਾਤਨ ਧਰਮ ਦਾ ਵਿਰੋਧ ਕਰਨ ਵਾਲਿਆ ਨੂੰ ਦੇਸ਼ ਵਾਸੀ ਮੂੰਹ ਨਹੀ ਲਗਾਉਣਗੇ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਰਾਰਾ ਸਬਕ ਵੀ ਸਿਖਾਉਣਗੇ, ਤਾਂ ਜੋ ਭਵਿੱਖ 'ਚ ਕੋਈ ਵੀ ਸਨਾਤਨ ਧਰਮ ਦਾ ਨਿਰਾਦਰ ਨਾ ਕਰ ਸਕੇ ਅਤੇ ਅਜਿਹੇ ਲੋਕਾਂ ਨੂੰ ਇਹ ਸੰਦੇਸ਼ ਵੀ ਮਿਲ ਸਕੇ ਕੇ ਸਨਾਤਨ ਧਰਮ ਨੂੰ ਖ਼ਤਮ ਕਰਨ ਦੀ ਸੋਚ ਰੱਖਣ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ।