ਸਿਵਲ ਸਰਜਨ ਵੱਲੋਂ 'ਬੇਟੀ ਬਚਾਉ ਬੇਟੀ ਪੜ੍ਹਾਉ' ਦਾ ਪੋਸਟਰ ਰਿਲੀਜ਼
ਡਾ. ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਬੇਟੀ ਬਚਾਉ ਬੇਟੀ ਪੜ੍ਹਾਉ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਸਬੰਧੀ ਡਾ. ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਲੋਕਾਂ ਨੂੰ ਬੇਟੀ ਬਚਾਉ ਬੇਟੀ ਪੜ੍ਹਾਉ ਦੀ ਮਹਤੱਤਾ ਤੇ ਭਰੂਣ ਹੱਤਿਆ ਰੋਕਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਈਕਿੰਗ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਭਾਰਤ ਭੂਸ਼ਣ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਬੇਟੀ ਬ
Publish Date: Thu, 31 Mar 2022 03:46 PM (IST)
Updated Date: Thu, 31 Mar 2022 03:46 PM (IST)

ਡਾ. ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਬੇਟੀ ਬਚਾਉ ਬੇਟੀ ਪੜ੍ਹਾਉ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਸਬੰਧੀ ਡਾ. ਵਿਜੇ ਕੁਮਾਰ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਲੋਕਾਂ ਨੂੰ ਬੇਟੀ ਬਚਾਉ ਬੇਟੀ ਪੜ੍ਹਾਉ ਦੀ ਮਹਤੱਤਾ ਤੇ ਭਰੂਣ ਹੱਤਿਆ ਰੋਕਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਈਕਿੰਗ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਭਾਰਤ ਭੂਸ਼ਣ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਬੇਟੀ ਬਚਾਉ ਬੇਟੀ ਪੜ੍ਹਾਉ ਅਧੀਨ ਬੇਟੀਆ ਦੀ ਿਲੰਗ ਅਨੁਪਾਤ ਬਰਾਬਰ ਕਰਨਾ ਹੈ, ਬੇਟੀਆਂ ਪਰਿਵਾਰ ਦੀ ਸ਼ਾਨ ਹੁੰਦੀਆ ਹਨ। ਬੇਟੀਆਂ ਹਰ ਖੇਤਰ ਵਿਚ ਬਰਾਬਰ ਹਿੱਸਾ ਲੈ ਰਹੀਆ ਹਨ ਪਰ ਸਮਾਜ ਵਿਚ ਜਾਗਰੂਕਤਾ ਨਾ ਹੋਣ ਕਰਕੇ ਬੇਟੀਆਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਬੇਟੀ ਇਹ ਮੁਹਿੰਮ ਚਲਾਈ ਗਈ ਹੈ। ਇਸ ਸਮੇਂ ਡਾ. ਪ੍ਰਭਜੋਤ ਕਲਸੀ ਜ਼ਿਲ੍ਹਾ ਐਪੀਡੀਮਾਲੋਜਿਸਟ ਨੇ ਦੱਸਿਆ ਕਿ ਪੀਐਨਡੀਟੀ ਐਕਟ ਅਧੀਨ ਬੇਟੀਆਂ ਨੂੰ ਬਚਾਉਣ ਲਈ ਕਾਨੂੰਨ ਬਣਾਏ ਗਏ ਹਨ, ਜੋ ਗਰਭਵਤੀ ਅੌਰਤ ਭਰੂਣ ਹੱਤਿਆ ਕਰਵਾਉਂਦੀ ਹੈ ਜਾਂ ਉਸ ਦੇ ਰਿਸ਼ਤੇਦਾਰ ਗਰਭਪਾਤ ਕਰਾਉਣ ਲਈ ਮਜਬੂਰ ਕਰਦੇ ਹਨ, ਉਨ੍ਹਾਂ ਨੂੰ ਸਜਾ ਅਤੇ ਜ਼ੁਰਮਾਨਾ ਕੀਤਾ ਜਾਂਦਾ ਹੈ। ਜੋ ਡਾਕਟਰ ਿਲੰਗ ਨਿਧਾਰਨ ਟੈਸਟ ਕਰਦਾ ਹੈ ਉਸ ਨੂੰ ਸਜਾ ਤੇ ਜ਼ੁਰਮਾਨਾ ਕੀਤਾ ਜਾਂਦਾ ਹੈ ਅਤੇ ਸਕੈਨ ਸੈਂਟਰ ਸੀਲ ਵੀ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਡਾ. ਅਰਵਿੰਦ ਕੁਮਾਰ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਰਵਿੰਦ ਮਹਾਜਨ ਜ਼ਿਲ੍ਹਾ ਸਿਹਤ ਅਫਸਰ, ਗੁਰਿੰਦਰ ਕੌਰ ਡਿਪਟੀ ਐੱਮਈਆਈਓ, ਸੁਰੇਖਾ ਦੇਵੀ ਸੁਪਰਡੰਟ, ਬਲਜੀਤ ਕੌਰ, ਸੁਪਰਡੈਂਟ ਹਰਦੇਵ ਸਿੰਘ ਤੇ ਹੋਰ ਸਟਾਫ ਹਾਜ਼ਰ ਸੀ।