ਬਾਰਸ਼ਾਂ 'ਚ ਹੈਜ਼ਾ ਬਨਾਮ ਬੱਚਿਆਂ ਨੂੰ ਉਲਟੀਆਂ-ਦਸਤ ਲੱਗਣ ਦਾ ਡਰ- ਡਾ. ਵੰਸ਼ਿਕਾ
ਬਾਰਸ਼ਾਂ ਦੇ ਇਹਨਾਂ ਦਿਨਾਂ 'ਚ ਮੌਸਮ ਪੂਰੀ ਤਰਾਂ੍ਹ ਬਦਲ ਗਿਆ ਹੈ, ਕਹਿਣ ਤੋਂ ਭਾਵ ਕਿ ਗਰਮੀ ਦੀ ਰੁੱਤ ਦੇ ਨਾਲ-ਨਾਲ ਸਿੱਲ੍ਹ ਦੀ ਆਮਦ ਹੋ ਚੁੱਕੀ ਹੈ। ਗਰਮੀਆਂ ਤੇ ਬਾਰਸ਼ਾਂ ਦੇ ਇਹਨਾਂ ਦਿਨਾਂ੍ਹ 'ਚ ਕਿਸੇ ਨੂੰ ਵੀ ਉਲਟੀਆਂ-ਦਸਤ ਲੱਗ ਜਾਣੀਆਂ ਆਮ ਗੱਲ ਹੈ, ਕਿਉਂਕਿ ਸਿੱਲ ਕਾਰਨ ਹਰ ਪਾਸੇ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂੂਆਂ ਦੀ ਭਰਮਾਰ ਵੱਧ ਜਾਂਦੀ ਹੈ। ਗਰਮੀ ਤੇ ਬਾਰਸ਼ਾਂ ਦੀ ਇਸ ਰੁੱਤ 'ਚ ਉਲਟੀਆਂ-ਦਸਤ ਕਿਸੇ ਵੀ ਉਮਰ ਵਰਗ ਦੇ ਲੋਕਾਂ ਨੂੰ ਲੱਗ ਸਕਦੀਆਂ ਹਨ, ਛੋਟੇ ਬੱਚਿਆਂ ਨੂੰ ਵੈਸੇ ਤਾਂ ਉਲਟੀਆਂ-ਦਸਤ ਲੱਗ ਜਾਣਾ ਆਮ ਗੱਲ ਹੈ। ਕਮਿਊਨਿਟੀ ਹੈਲਥ ਕੇਂਦਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਵੰਸ਼ਿਕਾ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਉਲਟੀਆਂ-ਦਸਤ ਲੱਗਣ ਦੇ ਕਈ ਕਾਰਣ ਹੋ
Publish Date: Mon, 31 Jul 2023 03:30 PM (IST)
Updated Date: Mon, 31 Jul 2023 03:30 PM (IST)
ਹਰਜੀਤ ਸਿੰਘ ਬਿਜਲੀਵਾਲ, ਨੌਸ਼ਹਿਰਾ ਮੱਝਾ ਸਿੰਘ
ਬਾਰਸ਼ਾਂ ਦੇ ਇਹਨਾਂ ਦਿਨਾਂ 'ਚ ਮੌਸਮ ਪੂਰੀ ਤਰਾਂ੍ਹ ਬਦਲ ਗਿਆ ਹੈ, ਕਹਿਣ ਤੋਂ ਭਾਵ ਕਿ ਗਰਮੀ ਦੀ ਰੁੱਤ ਦੇ ਨਾਲ-ਨਾਲ ਸਿੱਲ੍ਹ ਦੀ ਆਮਦ ਹੋ ਚੁੱਕੀ ਹੈ। ਗਰਮੀਆਂ ਤੇ ਬਾਰਸ਼ਾਂ ਦੇ ਇਹਨਾਂ ਦਿਨਾਂ੍ਹ 'ਚ ਕਿਸੇ ਨੂੰ ਵੀ ਉਲਟੀਆਂ-ਦਸਤ ਲੱਗ ਜਾਣੀਆਂ ਆਮ ਗੱਲ ਹੈ, ਕਿਉਂਕਿ ਸਿੱਲ ਕਾਰਨ ਹਰ ਪਾਸੇ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂੂਆਂ ਦੀ ਭਰਮਾਰ ਵੱਧ ਜਾਂਦੀ ਹੈ। ਗਰਮੀ ਤੇ ਬਾਰਸ਼ਾਂ ਦੀ ਇਸ ਰੁੱਤ 'ਚ ਉਲਟੀਆਂ-ਦਸਤ ਕਿਸੇ ਵੀ ਉਮਰ ਵਰਗ ਦੇ ਲੋਕਾਂ ਨੂੰ ਲੱਗ ਸਕਦੀਆਂ ਹਨ, ਛੋਟੇ ਬੱਚਿਆਂ ਨੂੰ ਵੈਸੇ ਤਾਂ ਉਲਟੀਆਂ-ਦਸਤ ਲੱਗ ਜਾਣਾ ਆਮ ਗੱਲ ਹੈ। ਕਮਿਊਨਿਟੀ ਹੈਲਥ ਕੇਂਦਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਵੰਸ਼ਿਕਾ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਉਲਟੀਆਂ-ਦਸਤ ਲੱਗਣ ਦੇ ਕਈ ਕਾਰਣ ਹੋ ਸਕਦੇ ਹਨ, ਜਦੋਂ ਕਿ ਪਾਣੀ ਦਾ ਦੂਸ਼ਿਤ ਹੋਣਾ ਭਾਵ ਪੀਣ ਵਾਲਾ ਪਾਣੀ ਸਾਫ਼ ਨਾ ਹੋਣਾ ਸਭ ਤੋਂ ਵੱਡਾ ਕਾਰਨ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਹਮੇਸ਼ਾ ਉਬਾਲਕੇ ਠੰਢਾ ਕਰਿਆ ਪਾਣੀ ਹੀ ਪਿਆਇਆ ਜਾਵੇ। ਬੱਚੇ ਲਈ ਕੋਈ ਵੀ ਖਾਣਾ ਬਣਾਉਣ ਤੇ ਬੱਚੇ ਨੂੰ ਖਾਣਾ ਖਵਾਉਣ ਵਾਲੇ ਭਾਂਡੇ ਬਰਤਣਾਂ ਆਦਿ ਦੀ ਸਾਫ਼ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ, ਸਾਨੂੰ ਸਭ ਨੂੰ ਆਪਣੀ ਤੇ ਬੱਚਿਆਂ ਦੀ ਸਾਫ਼ ਸਫਾਈ ਦਾ ਧਿਆਨ ਰੱਖਣ ਤੋਂ ਇਲਾਵਾ ਆਪਣੇ ਘਰ ਤੇ ਆਲੇ ਦੁਆਲ਼ੇ ਦੀ ਸਾਫ ਸਫਾਈ ਦਾ ਵੀ ਉਚੇਚਾ ਧਿਆਨ ਰੱਖਣਾ ਚਾਹੀਦਾ ਹੈ।
ਇਸੇ ਮੌਕੇ ਉਨਾਂ੍ਹ ਦੱਸਿਆ ਕਿ ਜੇਕਰ ਬੱਚੇ ਦੀ ਉਮਰ ਛੇ ਮਹੀਨੇ ਤੋਂ ਘੱਟ ਹੋਵੇ ਤਾਂ ਉਸਨੂੰ ਸਿਰਫ ਮਾਂ ਦਾ ਦੁੱਧ ਹੀ ਪਿਆਇਆ ਜਾਵੇ,ਜੇਕਰ ਛੇ ਮਹੀਨੇ ਤੋਂ ਜ਼ਿਆਦਾ ਹੋਵੇ ਤਾਂ ਬੱਚੇ ਨੂੰ ਉਲਟੀਆਂ-ਟੱਟੀਆਂ ਲੱਗ ਜਾਣ ਦੀ ਸੂਰਤ ਵਿੱਚ ਜ਼ਿਆਦਾਤਰ ਤਰਲ ਪਦਾਰਥ ਆਦਿ ਦੇਣੇ ਚਾਹੀਦੇ ਹਨ।